ਬਠਿੰਡਾ ਵਿੱਚ 43.18 ਲੱਖ ਰੁਪਏ ਦੇ ਕਥਿਤ ਗਬਨ ਮਾਮਲੇ ਨੇ ਫੜੀ ਰਫ਼ਤਾਰ, 9 ਸਾਲ ਬਾਅਦ ਮੁਅੱਤਲ ਪੰਚਾਇਤ ਸਕੱਤਰ ਖ਼ਿਲਾਫ਼ ਕੇਸ ਦਰਜ

18/06/2026 | Public Times Bureau | Panjab

ਬਲਾਕ ਸੰਗਤ ਅਧੀਨ ਆਉਂਦੀਆਂ ਚਾਰ ਗ੍ਰਾਮ ਪੰਚਾਇਤਾਂ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਸਰਕਾਰੀ ਗਰਾਂਟ ਦੇ ਕਥਿਤ ਗਬਨ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁਅੱਤਲ ਪੰਚਾਇਤ ਸਕੱਤਰ ਹਰਭਜਨ ਸਿੰਘ ਖ਼ਿਲਾਫ਼ ਕਰੀਬ ਨੌ ਸਾਲ ਬਾਅਦ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਗ੍ਰਾਮ ਪੰਚਾਇਤਾਂ ਗਹਿਰੀ ਬੁੱਟਰ, ਬੰਬੀਹਾ, ਫੁੱਲੋ ਮਿੱਠੀ ਅਤੇ ਗੁਰੂਸਰ ਸ਼ੈਣੇਵਾਲਾ ਨਾਲ ਸਬੰਧਤ ਹੈ, ਜਿੱਥੇ ਸਾਲ 2016-17 ਦੌਰਾਨ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਅਧੀਨ ਰੂਰਲ ਮਿਸ਼ਨ ਸਕੀਮ ਤਹਿਤ ਕੁੱਲ 43.18 ਲੱਖ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਸੀ। ਇਹ ਰਕਮ ਸੜਕਾਂ, ਨਾਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੰਮਾਂ ਲਈ ਵਰਤੀ ਜਾਣੀ ਸੀ।

ਜਾਂਚ ਰਿਪੋਰਟਾਂ ਅਨੁਸਾਰ ਉਸ ਸਮੇਂ ਬਲਾਕ ਸੰਗਤ ਵਿੱਚ ਪੰਚਾਇਤ ਸਕੱਤਰ ਵਜੋਂ ਤਾਇਨਾਤ ਹਰਭਜਨ ਸਿੰਘ ਕੋਲ ਇਨ੍ਹਾਂ ਪੰਚਾਇਤਾਂ ਦਾ ਚਾਰਜ ਸੀ। ਵਿਭਾਗੀ ਪੜਤਾਲ ਵਿੱਚ ਇਹ ਗੰਭੀਰ ਗੱਲ ਸਾਹਮਣੇ ਆਈ ਕਿ ਕਰਵਾਏ ਗਏ ਵਿਕਾਸਕਾਰਜਾਂ ਸਬੰਧੀ ਕੋਈ ਵੀ ਪੂਰਾ ਰਿਕਾਰਡ, ਮਾਪ ਪੁਸਤਕਾਂ ਜਾਂ ਖਰਚੇ ਦੇ ਵੇਰਵੇ ਉਪਲਬਧ ਨਹੀਂ ਕਰਵਾਏ ਗਏ। ਇਸ ਕਾਰਨ ਵਰਤੋਂ ਸਰਟੀਫਿਕੇਟ ਜਾਰੀ ਨਹੀਂ ਹੋ ਸਕੇ ਅਤੇ ਨਾ ਹੀ ਥਰਡ ਪਾਰਟੀ ਆਡਿਟ ਸੰਭਵ ਹੋ ਸਕਿਆ। ਵਿਭਾਗੀ ਦਸਤਾਵੇਜ਼ਾਂ ਮੁਤਾਬਕ ਹਰਭਜਨ ਸਿੰਘ 22 ਜੁਲਾਈ 2017 ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਵਜੂਦ ਇਸਦੇ, ਉਹ ਨਾ ਤਾਂ ਦਫ਼ਤਰ ਵਿੱਚ ਹਾਜ਼ਰ ਹੋਇਆ ਅਤੇ ਨਾ ਹੀ ਪੜਤਾਲ ਦੌਰਾਨ ਆਪਣਾ ਪੱਖ ਰੱਖਿਆ।

ਸੂਤਰਾਂ ਅਨੁਸਾਰ ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ ਹੈ। ਇਸ ਦੌਰਾਨ ਵਿਭਾਗੀ ਲਾਪਰਵਾਹੀ ਅਤੇ ਕਾਰਵਾਈ ਵਿੱਚ ਦੇਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਮਾਮਲੇ ਵਿੱਚ ਨੌ ਸਾਲ ਤੱਕ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਗਿਆ। ਹੁਣ ਸੀਨੀਅਰ ਅਧਿਕਾਰੀਆਂ ਦੀ ਸਿਫ਼ਾਰਸ਼ ਅਤੇ ਪੁਲਿਸ ਦੇ ਹੁਕਮਾਂ ਤੋਂ ਬਾਅਦ ਥਾਣਾ ਸੰਗਤ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇ ਪੜਾਅ ਦੀ ਜਾਂਚ ਜਾਰੀ ਹੈ।

Alleged Embezzlement Case Of Rs 43 18 Lakhs Gains Momentum In Bathinda Case Registered Against Suspended Panchayat Secretary After 9 Years


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App