ਗੁਰੂਨਗਰੀ ਵਿੱਚ ਬੇਕਾਬੂ ਕੋਚਿੰਗ ਸੈਂਟਰਾਂ ਦਾ ਫੈਲਾਅ: ਸੁਰੱਖਿਆ ਨਿਯਮਾਂ ਦੀ ਅਣਦੇਖੀ ਨਾਲ ਵੱਡੇ ਹਾਦਸੇ ਦੀ ਚੇਤਾਵਨੀ

24/06/2026 | Public Times Bureau | Panjab

ਗੁਰੂਨਗਰੀ ਵਿੱਚ ਹਜ਼ਾਰਾਂ ਕੋਚਿੰਗ ਸੈਂਟਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ, ਜਿਸ ਕਾਰਨ ਸ਼ਹਿਰੀ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲੇ-ਦੁਆਲੇ ਸਥਿਤ ਤੰਗ ਗਲੀਆਂ ਵਿੱਚ ਇਹ ਕੋਚਿੰਗ ਸੈਂਟਰ ਬਿਨਾਂ ਯੋਗ ਮਨਜ਼ੂਰੀਆਂ ਦੇ ਚਲ ਰਹੇ ਹਨ, ਜਿੱਥੇ ਹਰ ਸਮੇਂ ਵੱਡੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਭਗ ਤਿੰਨ ਸੌ ਕੋਚਿੰਗ ਸੈਂਟਰਾਂ ਨੂੰ ਹੀ ਰਜਿਸਟਰ ਕੀਤਾ ਗਿਆ ਹੈ, ਜਦਕਿ ਸ਼ਹਿਰ ਵਿੱਚ ਅਸਲ ਗਿਣਤੀ ਚਾਰ ਹਜ਼ਾਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਵੱਡਾ ਅੰਤਰ ਪ੍ਰਸ਼ਾਸਨਿਕ ਨਿਗਰਾਨੀ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸ਼ਹਿਰ ਦੇ ਰਣਜੀਤ ਐਵੀਨਿਊ, ਬਸੰਤ ਐਵੀਨਿਊ, ਰਾਣੀ ਕਾ ਬਾਗ, ਕਸ਼ਮੀਰ ਐਵੀਨਿਊ, ਛੇਹਰਟਾ, ਨਾਰਾਇਣਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਦੇ ਆਲੇ-ਦੁਆਲੇ, ਕਚਹਿਰੀ ਚੌਕ ਅਤੇ ਬੱਸ ਸਟੈਂਡ ਨੇੜੇ ਵੱਡੀ ਗਿਣਤੀ ਵਿੱਚ ਕੋਚਿੰਗ ਸੈਂਟਰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚਲ ਰਹੇ ਹਨ।

ਸਥਾਨਕ ਨਿਵਾਸੀਆਂ ਅਤੇ ਮਾਹਿਰਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਤੰਗ ਰਸਤਿਆਂ, ਐਮਰਜੈਂਸੀ ਨਿਕਾਸ ਦੀ ਕਮੀ ਅਤੇ ਅੱਗ ਬੁਝਾਉਣ ਵਾਲੇ ਉਪਕਰਣਾਂ ਦੀ ਘਾਟ ਕਾਰਨ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਪਿਛਲੇ ਸਮੇਂ ਵਿੱਚ ਦਿੱਲੀ ਅਤੇ ਲਖਨਊ ਵਰਗੇ ਸ਼ਹਿਰਾਂ ਵਿੱਚ ਕੋਚਿੰਗ ਸੈਂਟਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਜਾਨੀ ਨੁਕਸਾਨ ਹੋ ਚੁੱਕਾ ਹੈ, ਜਿਸ ਨੇ ਇਸ ਖਤਰੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਨਗਰ ਨਿਗਮ ਦੇ ਸਹਾਇਕ ਫਾਇਰ ਅਧਿਕਾਰੀ ਅਨੁਸਾਰ ਲੋਕਾਂ ਵਿੱਚ ਅੱਗ ਸੁਰੱਖਿਆ ਨਿਯਮਾਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਕੋਚਿੰਗ ਅਤੇ ਟਿਊਸ਼ਨ ਸੈਂਟਰਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਜਿੱਥੇ ਵੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਮਿਲੇਗੀ, ਉਥੇ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Spread Of Uncontrolled Coaching Centers In Gurunagar Warning Of Major Accident Due To Disregard Of Safety Rules


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App