ਪਿਛਲੇ 19 ਸਾਲਾਂ ਤੋਂ ਸਾਈਕਲ ਰਾਹੀਂ ਦੁਨੀਆ ਭਰ ਦੀ ਯਾਤਰਾ ਕਰਨ ਵਾਲੇ ਪ੍ਰਸਿੱਧ ਸਾਈਕਲਿਸਟ ਸੋਮੇਨ ਦੇਬਨਾਥ ਦਾ ਐਤਵਾਰ ਨੂੰ ਬਟਾਲਾ ਪਹੁੰਚਣ ’ਤੇ ਨਗਰ ਨਿਗਮ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ ਅਤੇ ਹੋਰ ਸਥਾਨਕ ਆਗੂਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਨਗਰ ਨਿਗਮ ਦਫਤਰ ਵਿਖੇ ਗੱਲਬਾਤ ਕਰਦਿਆਂ ਸੋਮੇਨ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੇ 2004 ਤੋਂ 2023 ਤੱਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਚਾਰ ਲਈ 191 ਦੇਸ਼ਾਂ ਵਿੱਚ ਸਾਈਕਲ ਰਾਹੀਂ ਲਗਭਗ 2 ਲੱਖ ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਉਨ੍ਹਾਂ ਅਨੁਸਾਰ ਇਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੇ 36 ਰਾਸ਼ਟਰਪਤੀਆਂ ਅਤੇ 72 ਪ੍ਰਧਾਨ ਮੰਤਰੀਆਂ ਵੱਲੋਂ ਵੀ ਸਨਮਾਨ ਮਿਲ ਚੁੱਕਾ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਭਾਰਤ ਵਿੱਚ ਇੱਕ ਨਵਾਂ ਮਿਸ਼ਨ ਸ਼ੁਰੂ ਕਰ ਰਹੇ ਹਨ, ਜਿਸ ਦਾ ਮਕਸਦ “ਰੀਯੂਨੀਅਨ ਭਾਰਤ, ਇੱਕ ਰੁੱਖ ਇੱਕ ਜੀਵਨ, ਭਾਰਤੀ ਯੁਵਾ ਅਤੇ ਖੇਡਾਂ” ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਮਿਸ਼ਨ ਤਹਿਤ ਵੀ ਉਹ ਸਾਈਕਲ ਰਾਹੀਂ ਹੀ ਯਾਤਰਾ ਕਰ ਰਹੇ ਹਨ ਅਤੇ ਹੁਣ ਬਟਾਲਾ ਪਹੁੰਚੇ ਹਨ। ਉਹ ਇੱਕ ਦਿਨ ਬਟਾਲਾ ਵਿੱਚ ਰਹਿਣ ਤੋਂ ਬਾਅਦ ਅੰਮ੍ਰਿਤਸਰ ਵੱਲ ਰਵਾਨਾ ਹੋਣਗੇ ਅਤੇ ਅਗਲੇ ਦੌਰ ਵਿੱਚ ਪੰਜਾਬ ਸਮੇਤ ਹੋਰ ਰਾਜਾਂ ਦੀ ਯਾਤਰਾ ਕਰਨਗੇ। ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਇਸ ਮੌਕੇ ਕਿਹਾ ਕਿ ਸੋਮੇਨ ਦੇਬਨਾਥ ਨੇ ਸਿਰਫ਼ ਸਾਈਕਲ ਯਾਤਰਾ ਹੀ ਨਹੀਂ ਕੀਤੀ, ਸਗੋਂ ਦੁਨੀਆ ਭਰ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਸਿਹਤ ਜਾਗਰੂਕਤਾ ਦਾ ਸੰਦੇਸ਼ ਵੀ ਪਹੁੰਚਾਇਆ ਹੈ, ਜੋ ਕਿ ਬਹੁਤ ਹੀ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖ ਲੈ ਕੇ ਦੇਸ਼ ਦੀ ਤਰੱਕੀ ਅਤੇ ਸਮਾਜ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।
Somen Debnath Arrives In Batala After Completing A Cycling Journey Across 191 Countries Accorded A Grand Welcome By The Municipal Corporation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)