ਨੇੜਲੇ ਪਿੰਡ ਦੜੋਲੀ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਦੇ ਨੰਗਲ ਹਾਈਡਲ ਨਹਿਰ ਵਿੱਚ ਡੁੱਬਣ ਕਾਰਨ ਲਾਪਤਾ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਲਾਪਤਾ ਵਿਅਕਤੀ ਦੀ ਪਛਾਣ ਮੇਜਰ ਸਿੰਘ ਵਾਸੀ ਪਿੰਡ ਦੜੋਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੇਜਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਪਿੰਡ ਜਾਂਦਲਾ ਨੇੜੇ ਨੰਗਲ ਹਾਈਡਲ ਨਹਿਰ ਦੇ ਕਿਨਾਰੇ ਬੱਕਰੀਆਂ ਚਾਰ ਰਿਹਾ ਸੀ ਤਾਂ ਅਚਾਨਕ ਇੱਕ ਬੱਕਰੀ ਨਹਿਰ ਵਿੱਚ ਡਿੱਗ ਗਈ। ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮੇਜਰ ਸਿੰਘ ਨਹਿਰ ਦੇ ਕਿਨਾਰੇ ਉਤਰ ਗਿਆ, ਪਰ ਤੇਜ਼ ਵਹਾਅ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੁਦ ਵੀ ਡੂੰਘੇ ਪਾਣੀ ਵਿੱਚ ਜਾ ਡਿੱਗਿਆ।
ਦੇਖਦੇ ਹੀ ਦੇਖਦੇ ਮੇਜਰ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਅਤੇ ਲਾਪਤਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਥਾਂ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਮੇਜਰ ਸਿੰਘ ਦੀਆਂ ਬੱਕਰੀਆਂ ਚਾਰਦੇ ਹੋਏ ਤਸਵੀਰਾਂ ਕੈਦ ਹੋਈਆਂ ਹਨ। ਇਹ ਤਸਵੀਰਾਂ ਉਸ ਦੀਆਂ ਆਖਰੀ ਤਸਵੀਰਾਂ ਮੰਨੀਆਂ ਜਾ ਰਹੀਆਂ ਹਨ।
ਪਿੰਡ ਵਾਸੀਆਂ ਮੁਤਾਬਕ ਮੇਜਰ ਸਿੰਘ ਲੰਮਾ ਸਮਾਂ ਵਿਦੇਸ਼ ਵਿੱਚ ਰਿਹਾ ਸੀ ਅਤੇ ਕਰੀਬ ਦੋ ਸਾਲ ਪਹਿਲਾਂ ਪੱਕੇ ਤੌਰ ’ਤੇ ਆਪਣੇ ਪਿੰਡ ਵਾਪਸ ਆਇਆ ਸੀ। ਪਿੰਡ ਪਰਤਣ ਤੋਂ ਬਾਅਦ ਉਹ ਖੇਤੀਬਾੜੀ ਦੇ ਨਾਲ-ਨਾਲ ਬੱਕਰੀ ਪਾਲਣ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇਸ ਘਟਨਾ ਕਾਰਨ ਪਿੰਡ ਦੜੋਲੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਮੇਜਰ ਸਿੰਘ ਦੀ ਸਹੀ ਸਲਾਮਤੀ ਲਈ ਉਮੀਦ ਲਗਾਈ ਬੈਠੇ ਹਨ, ਜਦਕਿ ਬਚਾਅ ਟੀਮਾਂ ਵੱਲੋਂ ਨਹਿਰ ਵਿੱਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ।
Village Mourns As 55 year old Man Drowns In Fast flowing Water While Saving Goat Goes Missing In Nangal Hydel Canal
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)