JCI ਲੁਧਿਆਣਾ ਸੈਂਟਰਲ ਵੱਲੋਂ ਇੰਟਰਨੈਸ਼ਨਲ ਹਿਊਮਨ ਡਿਊਟੀਜ਼ ਫੈਸਟੀਵਲ 2026 ਦੇ ਤੀਜੇ ਦਿਨ ਸਨਮਾਨ

11/07/2026 | Public Times Bureau | Panjab

ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਇੰਟਰਨੈਸ਼ਨਲ ਹਿਊਮਨ ਡਿਊਟੀਜ਼ ਫੈਸਟੀਵਲ 2026 ਦੇ ਤੀਜੇ ਦਿਨ ਮਨੁੱਖੀ ਫ਼ਰਜ਼ਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਤਿੰਨ ਮਹੱਤਵਪੂਰਨ ਪ੍ਰੋਗਰਾਮ ਕਰਵਾਏ ਗਏ। ਸਭ ਤੋਂ ਪਹਿਲਾਂ “ਥੈਂਕ ਯੂ ਪਬਲਿਕ ਸਰਵੈਂਟ ਡਰਾਈਵ” ਕਰਵਾਈ ਗਈ, ਜਿਸ ਦੀ ਅਗਵਾਈ ਜੇਸੀ ਜਗਪ੍ਰੀਤ ਸਿੰਘ ਖੰਗੂੜਾ ਅਤੇ ਜੇਸੀ ਸਚਿਨਪ੍ਰੀਤ ਸਿੰਘ ਨੇ ਕੀਤੀ। ਇਸ ਮੌਕੇ ਵੱਖ-ਵੱਖ ਸਰਕਾਰੀ ਅਤੇ ਜਨਤਕ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਸਮਾਜ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨਿਤ ਕਰਕੇ ਧੰਨਵਾਦ ਕੀਤਾ ਗਿਆ।

ਇਸ ਤੋਂ ਬਾਅਦ ਪ੍ਰੀਤ ਪੈਲੇਸ, ਲੁਧਿਆਣਾ ਨੇੜੇ ਇੰਟਰਨੈਸ਼ਨਲ ਹਿਊਮਨ ਡਿਊਟੀਜ਼ ਡੇ ਦੇ ਸਮਰਥਨ ਵਿੱਚ ਇੱਕ ਸਿਗਨੇਚਰ ਬੂਥ ਲਗਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਵੱਧ ਤੋਂ ਵੱਧ ਨਾਗਰਿਕਾਂ ਨੂੰ ਮਨੁੱਖੀ ਫ਼ਰਜ਼ਾਂ ਬਾਰੇ ਜਾਗਰੂਕ ਕਰਨਾ ਅਤੇ ਹਸਤਾਖਰ ਮੁਹਿੰਮ ਨਾਲ ਜੋੜਨਾ ਸੀ। ਇਸ ਮੁਹਿੰਮ ਦੀ ਅਗਵਾਈ ਜੇਸੀ ਪਰਮਜੀਤ ਸਿੰਘ, ਜੇਸੀ ਮਨਮੋਹਨ ਸਿੰਘ, ਜੇਸੀ ਜਗਪ੍ਰੀਤ ਸਿੰਘ ਅਤੇ ਜੇਸੀ ਮਨਪ੍ਰੀਤ ਸਿੰਘ ਨੇ ਕੀਤੀ। ਵੱਡੀ ਗਿਣਤੀ ਵਿੱਚ ਲੋਕਾਂ ਨੇ ਹਸਤਾਖਰ ਕਰਕੇ ਇਸ ਅੰਤਰਰਾਸ਼ਟਰੀ ਮੁਹਿੰਮ ਦਾ ਸਮਰਥਨ ਕੀਤਾ।

ਦਿਨ ਦੇ ਅੰਤ ਵਿੱਚ ਜ਼ੂਮ ਰਾਹੀਂ ਏਆਈ ਅਵੇਅਰਨੈੱਸ ਵਰਕਸ਼ਾਪ ਕਰਵਾਈ ਗਈ। ਇਸ ਸੈਸ਼ਨ ਦੀ ਅਗਵਾਈ ਜ਼ੋਨ ਪ੍ਰੋਵਿਜ਼ਨਲ ਟ੍ਰੇਨਰ ਜੇਸੀ ਪੰਕਜ ਗਰਗ ਨੇ ਕੀਤੀ। ਇਸ ਵਿੱਚ 15 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ, ਇਸ ਦੇ ਜ਼ਿੰਮੇਵਾਰ ਉਪਯੋਗ ਅਤੇ ਭਵਿੱਖ ਵਿੱਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜੇਸੀਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਜੇਐਫਐਮ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਲੋਕਾਂ ਵਿੱਚ ਸਿਰਫ਼ ਅਧਿਕਾਰਾਂ ਹੀ ਨਹੀਂ, ਸਗੋਂ ਮਨੁੱਖੀ ਫ਼ਰਜ਼ਾਂ ਪ੍ਰਤੀ ਵੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਨੇ ਸਾਰੇ ਆਯੋਜਕਾਂ, ਮੈਂਬਰਾਂ ਅਤੇ ਸਹਿਯੋਗੀਆਂ ਦਾ ਸਫਲ ਆਯੋਜਨ ਲਈ ਧੰਨਵਾਦ ਕੀਤਾ।

Jci Ludhiana Central Honours On The Third Day Of International Human Duties Festival 2026


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App