ਸਪੇਨ ਤੋਂ ਹਾਰ ਨਾਲ ਫਰਾਂਸ ਦਾ ਵਰਲਡ ਕੱਪ ਸੁਪਨਾ ਟੁੱਟਿਆ, ਪੈਰਿਸ ’ਚ ਭੜਕੇ ਹਿੰਸਕ ਪ੍ਰਦਰਸ਼ਨ

15/07/2026 | Public Times Bureau | Panjab

ਫੀਫਾ ਵਰਲਡ ਕੱਪ 2026 ਦੇ ਖ਼ਿਤਾਬ ਦੀ ਦੌੜ ਵਿੱਚ ਫਰਾਂਸ ਦਾ ਸਫ਼ਰ ਸੈਮੀਫਾਈਨਲ ਵਿੱਚ ਹੀ ਖ਼ਤਮ ਹੋ ਗਿਆ। ਟੈਕਸਾਸ ਦੇ ਏਟੀ ਐਂਡ ਟੀ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਸਪੇਨ ਲਈ ਮਿਕੇਲ ਓਯਾਰਜ਼ਾਬਲ ਅਤੇ ਪੇਡਰੋ ਪੋਰੋ ਨੇ ਗੋਲ ਕੀਤੇ। ਮਿਕੇਲ ਨੇ 22ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ, ਜਦਕਿ ਪੋਰੋ ਨੇ 58ਵੇਂ ਮਿੰਟ ਵਿੱਚ ਗੋਲ ਕਰਕੇ ਸਪੇਨ ਦੀ ਜਿੱਤ ਲਗਭਗ ਤੈਅ ਕਰ ਦਿੱਤੀ। ਫਰਾਂਸ ਨੂੰ ਕਪਤਾਨ ਕਿਲੀਅਨ ਐਮਬਾਪੇ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਸੀ।
ਪਰ ਉਹ ਮੈਚ ਵਿੱਚ ਪ੍ਰਭਾਵ ਨਹੀਂ ਛੱਡ ਸਕੇ। ਸਪੇਨ ਦੀ ਰੱਖਿਆ ਰਣਨੀਤੀ ਨੇ ਫਰਾਂਸ ਦੇ ਹਮਲੇ ਨੂੰ ਰੋਕ ਦਿੱਤਾ ਅਤੇ ਟੀਮ ਲਗਾਤਾਰ ਤੀਜੀ ਵਾਰ ਵਰਲਡ ਕੱਪ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ। ਫਰਾਂਸ ਦੀ ਹਾਰ ਤੋਂ ਬਾਅਦ ਰਾਜਧਾਨੀ ਪੈਰਿਸ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ। ਕਈ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਅਤੇ ਅੱਗਜ਼ਨੀ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ। ਐਮਬਾਪੇ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਦੇਸ਼ ਵਾਸੀਆਂ ਤੋਂ ਮੁਆਫੀ ਮੰਗੀ ਹੈ। ਹੁਣ ਫਰਾਂਸ 18 ਜੁਲਾਈ ਨੂੰ ਤੀਜੇ ਸਥਾਨ ਲਈ ਮੈਦਾਨ ਵਿੱਚ ਉਤਰੇਗਾ। ਫਰਾਂਸ ਨੇ ਇਸ ਤੋਂ ਪਹਿਲਾਂ 1998 ਅਤੇ 2018 ਵਿੱਚ ਫੀਫਾ ਵਰਲਡ ਕੱਪ ਖ਼ਿਤਾਬ ਜਿੱਤੇ ਹਨ।

France s World Cup Dream Shattered By Defeat Against Spain Violent Protests Erupted In Paris


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App