E20 ਪੈਟਰੋਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਦਾਅਵਿਆਂ ਦਰਮਿਆਨ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਦੇਸ਼ ਭਰ ਵਿੱਚ ਪੈਟਰੋਲ ਪੰਪਾਂ ਦੀ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੰਪਨੀ ਨੇ ਹੁਣ ਤੱਕ 3,651 ਪੈਟਰੋਲ ਪੰਪਾਂ ’ਤੇ ਜਾਂਚ ਕਰਕੇ ਫਿਊਲ ਦੇ ਸੈਂਪਲ ਟੈਸਟ ਕੀਤੇ ਹਨ। HPCL ਮੁਤਾਬਕ 7 ਜੁਲਾਈ ਤੋਂ 13 ਜੁਲਾਈ ਦਰਮਿਆਨ 2,173 ਰਿਟੇਲ ਆਊਟਲੈੱਟਾਂ ਦੀ ਜਾਂਚ ਕੀਤੀ ਗਈ, ਜਦਕਿ 3 ਜੁਲਾਈ ਤੋਂ 13 ਜੁਲਾਈ ਤੱਕ 1,385 ਨਿਯਮਤ ਨਿਰੀਖਣ ਕੀਤੇ ਗਏ। ਇਸ ਤੋਂ ਇਲਾਵਾ ਕੁਆਲਿਟੀ ਐਸ਼ੋਰੈਂਸ ਸੈੱਲ ਵੱਲੋਂ 93 ਅਚਨਚੇਤ ਜਾਂਚਾਂ ਅਤੇ ਮੋਬਾਈਲ ਲੈਬਾਰਟਰੀ ਰਾਹੀਂ 49 ਫਿਊਲ ਸੈਂਪਲਾਂ ਦੀ ਜਾਂਚ ਵੀ ਕੀਤੀ ਗਈ।
ਕੰਪਨੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੈਟਰੋਲ ਵਿੱਚ ਪਾਣੀ ਮਿਲਾਵਟ ਸਮੇਤ ਕੀਤੇ ਜਾ ਰਹੇ ਦਾਅਵਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕੀਤੀਆਂ ਜਾਂਚਾਂ ਵਿੱਚ ਕਿਸੇ ਵੀ ਪੈਟਰੋਲ ਪੰਪ ’ਤੇ ਫਿਊਲ ਵਿੱਚ ਮਿਲਾਵਟ, ਗੁਣਵੱਤਾ ਦੀ ਖਾਮੀ ਜਾਂ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਨਹੀਂ ਆਇਆ। E20 ਪੈਟਰੋਲ ਵਿੱਚ 20 ਫੀਸਦੀ ਐਥਨੌਲ ਮਿਲਾਇਆ ਜਾਂਦਾ ਹੈ। ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ, ਜਿਸ ਦੇ ਮੱਦੇਨਜ਼ਰ HPCL ਵੱਲੋਂ ਇਹ ਜਾਂਚ ਮੁਹਿੰਮ ਚਲਾਈ ਗਈ ਹੈ।
Hpcl Takes Strict Action Amidst E20 Petrol Controversy Inspects 3 651 Petrol Pumps
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)