ਲੁਧਿਆਣਾ 'ਚ ਟੀਕਾ ਲਗਾਉਣ ਤੋਂ ਬਾਅਦ ਔਰਤ ਦੀ ਮੌਤ, ਲਾਪਰਵਾਹੀ ਦੇ ਦੋਸ਼ਾਂ ਹੇਠ ਕੇਸ ਦਰਜ

20/07/2026 | Public Times Bureau | Panjab

ਲੁਧਿਆਣਾ ਦੇ ਇਸਲਾਮ ਗੰਜ ਇਲਾਕੇ ਵਿੱਚ ਕਥਿਤ ਡਾਕਟਰੀ ਲਾਪਰਵਾਹੀ ਕਾਰਨ 45 ਸਾਲਾ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਕਲੀਨਿਕ ਵਿੱਚ ਡਾਕਟਰ ਦੀ ਗੈਰ-ਹਾਜ਼ਰੀ ਦੌਰਾਨ ਉਸ ਦੇ ਪੁੱਤਰ ਨੇ ਔਰਤ ਨੂੰ ਟੀਕਾ ਲਗਾਇਆ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਅਤੇ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਸਲਾਮ ਗੰਜ ਵਾਸੀ ਮਨਜੀਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਈਸ਼ਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਤਾ ਰਜਨੀ ਦੀ ਘਰ ਵਿੱਚ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ।

ਜਿਸ ਤੋਂ ਬਾਅਦ ਉਹ ਉਸ ਨੂੰ ਨੇੜਲੇ ਡਾਕਟਰ ਜਗਦੀਸ਼ ਦੇ ਕਲੀਨਿਕ ਲੈ ਗਈ। ਪਰਿਵਾਰ ਮੁਤਾਬਕ ਉਸ ਸਮੇਂ ਡਾਕਟਰ ਕਲੀਨਿਕ ਵਿੱਚ ਮੌਜੂਦ ਨਹੀਂ ਸੀ ਅਤੇ ਉੱਥੇ ਮੌਜੂਦ ਮਨਜੀਤ ਨੇ ਰਜਨੀ ਨੂੰ ਟੀਕਾ ਲਗਾਇਆ। ਦੋਸ਼ ਹੈ ਕਿ ਟੀਕਾ ਲੱਗਣ ਤੋਂ ਕੁਝ ਸਮੇਂ ਬਾਅਦ ਰਜਨੀ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਨੂੰ ਡਾਕਟਰੀ ਲਾਪਰਵਾਹੀ ਦੱਸਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸਬੰਧਤ ਵਿਅਕਤੀ ਕੋਲ ਮੈਡੀਕਲ ਪ੍ਰੈਕਟਿਸ ਕਰਨ ਲਈ ਲੋੜੀਂਦੀ ਯੋਗਤਾ ਜਾਂ ਡਿਗਰੀ ਹੈ ਜਾਂ ਨਹੀਂ।

Woman Dies After Vaccination In Ludhiana Case Registered On Charges Of Negligence


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App