ਮੁਹਾਲੀ ਖੇਤਰ ਦੇ ਝੋਨੇ ਵਿੱਚ ਬੌਣੇ ਵਾਇਰਸ ਦੀ ਨਿਗਰਾਨੀ, ਕਿਸਾਨਾਂ ਨੂੰ ਚੌਕਸ ਰਹਿਣ ਦੀ ਅਪੀਲ

22/07/2026 | Public Times Bureau | Panjab

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਤੇ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ (ਐੱਫ਼ਏਐੱਸਸੀ) ਦੀ ਸਾਂਝੀ ਟੀਮ ਨੇ ਮੁਹਾਲੀ ਨੇੜਲੇ ਪਿੰਡ ਮਜਾਤ, ਮਜਾਤੜੀ, ਧੜਾਕ, ਗੜਾਂਗਾਂ, ਸ਼ਾਹਪੁਰ, ਕਾਲੇਵਾਲ, ਸਹੋਲੀ, ਘੜੂਆਂ, ਬਦਨਪੁਰ, ਬਰੌਲੀ ਤੇ ਸਿੰਘਪੁਰਾ ਦੇ ਖੇਤਾਂ ਦਾ ਦੌਰਾ ਕਰ ਕੇ ਝੋਨੇ ਦੀ ਫ਼ਸਲ ’ਚ ਬੌਣੇ ਵਾਇਰਸ ਦੀ ਸਥਿਤੀ ਤੇ ਇਸ ਦੇ ਫੈਲਾਅ ਲਈ ਜ਼ਿੰਮੇਵਾਰ ਕੀਟਾਂ ਦੀ ਨਿਗਰਾਨੀ ਲਈ ਸਰਵੇਖਣ ਕੀਤਾ। ਇਹ ਸਰਵੇਖਣ ਐੱਫਏਐੱਸਸੀ ਦੇ ਸੀਨੀਅਰ ਐਕਸਟੈਂਸ਼ਨ ਸਪੈਸ਼ਲਿਸਟ (ਐਗਰੋਨੋਮੀ) ਡਾ. ਆਰਐੱਸ ਘੁੰਮਣ ਤੇ ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੀ ਡਾ. ਰੂਬਲਜੋਤ ਕੂੰਨਰ ਦੀ ਅਗਵਾਈ ਹੇਠ ਕੀਤਾ ਗਿਆ। ਸਰਵੇਖਣ ਦੌਰਾਨ ਵਿਗਿਆਨੀਆਂ ਨੇ ਵੱਖ-ਵੱਖ ਪਿੰਡਾਂ ਦੇ ਝੋਨੇ ਦੇ ਖੇਤਾਂ ਦਾ ਦੌਰਾ ਕਰ ਕੇ ਬੌਣੇ (ਡਵਾਰਫਿੰਗ) ਵਾਇਰਸ ਦੇ ਲੱਛਣਾਂ ਜਿਵੇਂ ਕਿ ਪੌਦਿਆਂ ਦਾ ਮਧਰਾ ਰਹਿ ਜਾਣਾ, ਵੱਧ ਟਿੱਲਰ ਨਿਕਲਣਾ, ਪੱਤਿਆਂ ਦਾ ਪੀਲਾ ਪੈਣਾ ਤੇ ਪੌਦਿਆਂ ਦੇ ਵਾਧੇ ’ਚ ਕਮੀ ਆਦਿ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਚਿੱਟੀ ਪਿੱਠ ਵਾਲਾ ਟਿੱਡਾ (ਵ੍ਹਾਈਟ-ਬੈਕਡ ਪਲਾਂਟ ਹੌਪਰ), ਜੋ ਇਸ ਵਾਇਰਸ ਨੂੰ ਫੈਲਾਉਣ ਵਾਲਾ ਮੁੱਖ ਕੀਟ ਹੈ, ਦੀ ਮੌਜੂਦਗੀ ਦਾ ਵੀ ਮੁਆਇਨਾ ਕੀਤਾ ਗਿਆ। ਸਰਵੇਖਣ ਦੌਰਾਨ ਕੁਝ ਖੇਤਾਂ ਵਿਚ ਵ੍ਹਾਈਟ-ਬੈਕਡ ਪਲਾਂਟ ਹੌਪਰ ਦੀ ਮੌਜੂਦਗੀ ਪਾਈ ਗਈ।

ਵਿਗਿਆਨੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ, ਖ਼ਾਸ ਕਰ ਕੇ ਵਾਧੇ ਦੇ ਸ਼ੁਰੂਆਤੀ ਪੜਾਅ ਦੌਰਾਨ, ਨਿਯਮਿਤ ਨਿਗਰਾਨੀ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤ ’ਚ ਬੌਣੇਪਣ ਦੇ ਲੱਛਣ ਜਾਂ ਕੀਟਾਂ ਦਾ ਅਸਧਾਰਨ ਹਮਲਾ ਨਜ਼ਰ ਆਵੇ ਤਾਂ ਤੁਰੰਤ ਨਜ਼ਦੀਕੀ ਪੀਏਯੂ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਪੀਏਯੂ ਲੁਧਿਆਣਾ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਕਿਸਾਨਾਂ ਨੂੰ ਵ੍ਹਾਈਟ-ਬੈਕਡ ਪਲਾਂਟ ਹੌਪਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਿਫ਼ਾਰਸ਼ਸ਼ੁਦਾ ਕੀਟਨਾਸ਼ਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੀ ਫ਼ਸਲ ਦੀ ਸੁਰੱਖਿਆ ਤੇ ਪੰਜਾਬ ’ਚ ਟਿਕਾਊ ਝੋਨਾ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਪੂਰੇ ਸੀਜ਼ਨ ਦੌਰਾਨ ਖੇਤਾਂ ਦੀ ਨਿਯਮਿਤ ਨਿਗਰਾਨੀ ਜਾਰੀ ਰੱਖੀ ਜਾਵੇਗੀ।

Monitoring Of Dwarf Virus In Paddy Of Mohali Region Farmers Urged To Be Vigilant


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App