ਪਾਕਿਸਤਾਨ ਦੇ ਸਿੰਧ ਸੂਬੇ ਵਿੱਚ HIV ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵੰਬਰ 2025 ਤੋਂ ਹੁਣ ਤੱਕ 94 ਬੱਚੇ HIV ਪਾਜ਼ੇਟਿਵ ਪਾਏ ਗਏ ਹਨ, ਜਦਕਿ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸਿੰਧ ਦੇ ਸਿਹਤ ਸਕੱਤਰ ਤਾਹਿਰ ਹੁਸੈਨ ਸੰਗੀ ਮੁਤਾਬਕ HIV ਇਨਫੈਕਸ਼ਨ ਦਾ ਪਹਿਲਾ ਮਾਮਲਾ ਨਵੰਬਰ 2025 ਵਿੱਚ ਕਰਾਚੀ ਦੇ ਕੁਲਸੂਮ ਬਾਈ ਚਿਲਡਰਨ ਹਸਪਤਾਲ ਵਿੱਚ ਸਾਹਮਣੇ ਆਇਆ ਸੀ। ਇਸ ਹਸਪਤਾਲ ਦਾ ਸੰਚਾਲਨ ਸਿੰਧ ਇੰਪਲਾਈਜ਼ ਸੋਸ਼ਲ ਸਕਿਉਰਿਟੀ ਇੰਸਟੀਚਿਊਸ਼ਨ ਵੱਲੋਂ ਕੀਤਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਇਸ ਮਹੀਨੇ 16 ਨਵੇਂ HIV ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਪ੍ਰਭਾਵਿਤ ਬੱਚਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ।
ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ ਹਸਪਤਾਲ ਨੇੜੇ ਰਹਿਣ ਵਾਲੇ ਕਰੀਬ 10 ਹਜ਼ਾਰ ਲੋਕਾਂ ਵਿੱਚੋਂ 120 ਲੋਕ HIV ਪਾਜ਼ੇਟਿਵ ਮਿਲੇ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਹਨ। ਪ੍ਰਭਾਵਿਤ ਲੋਕਾਂ ਦਾ ਇਲਾਜ ਸਰਕਾਰੀ ਖ਼ਰਚੇ 'ਤੇ ਕੀਤਾ ਜਾ ਰਿਹਾ ਹੈ। ਸਿੰਧ ਦੇ ਕਿਰਤ ਮੰਤਰੀ ਸਈਦ ਗਨੀ ਨੇ ਦੱਸਿਆ ਕਿ ਪ੍ਰਭਾਵਿਤ ਬੱਚਿਆਂ ਦੇ ਲੰਬੇ ਸਮੇਂ ਦੇ ਇਲਾਜ ਲਈ ਬਣਾਏ ਗਏ 2 ਅਰਬ ਪਾਕਿਸਤਾਨੀ ਰੁਪਏ ਦੇ ਐਂਡੋਮੈਂਟ ਫੰਡ ਦੀ ਨਿਗਰਾਨੀ ਅਤੇ ਇਲਾਜ ਰਣਨੀਤੀ ਲਈ ਮਾਹਿਰਾਂ ਦੀ ਸਥਾਈ ਕਮੇਟੀ ਬਣਾਈ ਜਾਵੇਗੀ।
Risk Of Hiv Rises In Pakistan 94 Children Infected 6 Dead
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)