ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਉਦੇਪੁਰ-ਕਿਲਾੜ (ਤਾਂਦੀ-ਸੰਸਾਰੀ ਰਾਸ਼ਟਰੀ ਰਾਜਮਾਰਗ) 'ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਵਾਪਰ ਗਿਆ। ਕੜੂ ਨਾਲਾ ਨੇੜੇ ਪਹਾੜੀ ਤੋਂ ਡਿੱਗੀਆਂ ਭਾਰੀ ਚੱਟਾਨਾਂ ਦੀ ਲਪੇਟ ਵਿੱਚ ਆਉਣ ਨਾਲ ਇੱਕ ਟਾਟਾ ਸੂਮੋ ਟੈਕਸੀ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਟੈਕਸੀ ਵਿੱਚ ਡਰਾਈਵਰ ਸਮੇਤ ਕਰੀਬ 14 ਲੋਕ ਸਵਾਰ ਸਨ। ਉਦੇਪੁਰ-ਕਿਲਾੜ ਮਾਰਗ ਪਿਛਲੇ ਦਿਨ ਬੰਦ ਹੋਣ ਕਾਰਨ ਸਾਰੇ ਯਾਤਰੀ ਤਿੰਦੀ ਵਿੱਚ ਰੁਕੇ ਹੋਏ ਸਨ। ਸ਼ੁੱਕਰਵਾਰ ਨੂੰ ਸੜਕ ਖੁੱਲ੍ਹਣ ਮਗਰੋਂ ਵਾਹਨ ਪਾਂਗੀ ਲਈ ਰਵਾਨਾ ਹੋਇਆ।
ਕੜੂ ਨਾਲਾ ਨੇੜੇ ਅਚਾਨਕ ਪਹਾੜੀ ਤੋਂ ਡਿੱਗੇ ਮਲਬੇ ਅਤੇ ਚੱਟਾਨਾਂ ਨੇ ਇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਸੀਮਾ ਸੜਕ ਸੰਗਠਨ (BRO), ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੰਟ ਅਤੇ ਹੋਰ ਅਧਿਕਾਰੀ ਵੀ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਖਰਾਬ ਮੌਸਮ ਅਤੇ ਲਗਾਤਾਰ ਡਿੱਗ ਰਹੇ ਮਲਬੇ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤਾਂ ਆ ਰਹੀਆਂ ਹਨ। ਮ੍ਰਿਤਕਾਂ ਦੀ ਪਛਾਣ ਸਬੰਧੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਕੀਤੀ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਵਲ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ।
Tata Sumo Buried Under Rocks In Lahaul spiti 13 Passengers Dead
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)