ਬਰਨਾਲਾ-ਬਠਿੰਡਾ ਮਾਰਗ ’ਤੇ ਬੇਕਾਬੂ ਹੋਈ ਮੋਬਾਈਲ ਕਰੇਨ, ਡਿਵਾਈਡਰ ਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ

26/07/2026 | Public Times Bureau | Panjab

ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਡੇਰਾ ਬਾਬਾ ਇੰਦਰ ਦਾਸ ਨੇੜੇ ਇੱਕ ਮੋਬਾਈਲ ਕਰੇਨ ਦਾ ਸਟੇਅਰਿੰਗ ਜਾਮ ਹੋਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਡਿਵਾਈਡਰ ’ਤੇ ਚੜ੍ਹ ਗਈ। ਹਾਦਸੇ ਵਿੱਚ ਡਿਵਾਈਡਰ ’ਤੇ ਲੱਗੀਆਂ ਲੋਹੇ ਦੀਆਂ ਗਰਿਲਾਂ, ਆਰਸੀਸੀ ਸਲੈਬ ਅਤੇ ਬਿਜਲੀ ਦੇ ਖੰਭਿਆਂ ਦਾ ਭਾਰੀ ਨੁਕਸਾਨ ਹੋਇਆ, ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਮੋਬਾਈਲ ਕਰੇਨ ਚਾਲਕ ਬਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਆਪਣੇ ਸਾਥੀ ਆਕਾਸ਼ਦੀਪ ਨਾਲ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਜਦੋਂ ਕਰੇਨ ਘੜੈਲੀ ਚੌਂਕ ਨੇੜੇ ਬਣੇ ਓਵਰਬ੍ਰਿਜ ਤੋਂ ਹੇਠਾਂ ਉਤਰੀ ਤਾਂ ਅਚਾਨਕ ਉਸ ਦਾ ਸਟੇਅਰਿੰਗ ਜਾਮ ਹੋ ਗਿਆ, ਜਿਸ ਕਾਰਨ ਕਰੇਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ ਕਾਰਨ ਡਿਵਾਈਡਰ ’ਤੇ ਲੱਗੀਆਂ ਲੋਹੇ ਦੀਆਂ ਗਰਿਲਾਂ ਅਤੇ ਹੋਰ ਢਾਂਚੇ ਨੂੰ ਨੁਕਸਾਨ ਪਹੁੰਚਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਹਾਦਸਾ ਕਾਫ਼ੀ ਭਿਆਨਕ ਸੀ, ਪਰ ਕਰੇਨ ਦੇ ਡਿਵਾਈਡਰ ’ਤੇ ਚੜ੍ਹ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ।

Mobile Crane Goes Out Of Control On Barnala bathinda Road Damages Divider And Electricity Poles


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App