ਸਾਢੇ ਪੰਜ ਸਾਲਾਂ 'ਚ 1519 ਲੱਖ ਤੋਂ ਵੱਧ ਬਿਨਾਂ ਟਿਕਟ ਯਾਤਰੀ ਫੜੇ, ਰੇਲਵੇ ਨੇ ਵਸੂਲੇ ₹9120 ਕਰੋੜ

28/07/2026 | Public Times Bureau | Panjab

ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਸਾਹਮਣੇ ਆਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2020-21 ਤੋਂ ਸਤੰਬਰ 2025 ਤੱਕ ਦੇ ਸਾਢੇ ਪੰਜ ਸਾਲਾਂ ਵਿੱਚ ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ 1519.336 ਲੱਖ ਬਿਨਾਂ ਜਾਂ ਗਲਤ ਟਿਕਟ ਨਾਲ ਸਫ਼ਰ ਕਰਨ ਵਾਲੇ ਯਾਤਰੀ ਫੜੇ ਹਨ। ਰੇਲਵੇ ਬੋਰਡ ਮੁਤਾਬਕ ਇਨ੍ਹਾਂ ਤੋਂ ਜੁਰਮਾਨੇ ਅਤੇ ਹੋਰ ਚਾਰਜਾਂ ਵਜੋਂ ਕੁੱਲ ₹9120.456 ਕਰੋੜ ਦੀ ਵਸੂਲੀ ਕੀਤੀ ਗਈ।

ਰੇਲਵੇ ਬੋਰਡ ਦੇ ਯਾਤਰੀ ਮਾਰਕੀਟਿੰਗ ਨਿਰਦੇਸ਼ਕ ਸੰਜੇ ਮਨੋਚਾ ਨੇ ਆਰਟੀਆਈ ਦੇ ਜਵਾਬ ਵਿੱਚ ਦੱਸਿਆ ਕਿ 2023-24 ਦੌਰਾਨ ਸਭ ਤੋਂ ਵੱਧ 361.05 ਲੱਖ ਯਾਤਰੀ ਬਿਨਾਂ ਜਾਂ ਗਲਤ ਟਿਕਟ ਸਫ਼ਰ ਕਰਦੇ ਫੜੇ ਗਏ, ਜਿਨ੍ਹਾਂ ਤੋਂ ₹2231.74 ਕਰੋੜ ਵਸੂਲੇ ਗਏ। 2024-25 ਵਿੱਚ 310.27 ਲੱਖ ਯਾਤਰੀਆਂ ਤੋਂ ₹1780.76 ਕਰੋੜ ਅਤੇ ਸਤੰਬਰ 2025 ਤੱਕ 181.806 ਲੱਖ ਯਾਤਰੀਆਂ ਤੋਂ ₹1120.906 ਕਰੋੜ ਦੀ ਵਸੂਲੀ ਹੋਈ।

ਰੇਲਵੇ ਨੇ 1 ਜੁਲਾਈ 2026 ਤੋਂ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਨਵੇਂ ਪ੍ਰਬੰਧਾਂ ਤਹਿਤ ਬਿਨਾਂ ਵੈਧ ਟਿਕਟ ਜਾਂ ਗਲਤ ਤਰੀਕੇ ਨਾਲ ਯਾਤਰਾ ਕਰਦੇ ਫੜੇ ਜਾਣ 'ਤੇ ਘੱਟੋ-ਘੱਟ ਜੁਰਮਾਨਾ ₹250 ਤੋਂ ਵਧਾ ਕੇ ₹500 ਕਰ ਦਿੱਤਾ ਗਿਆ ਹੈ। ਜੁਰਮਾਨੇ ਦੇ ਨਾਲ ਅਸਲ ਕਿਰਾਇਆ ਅਤੇ ਹੋਰ ਲਾਗੂ ਚਾਰਜ ਵੀ ਅਦਾ ਕਰਨੇ ਹੋਣਗੇ।

ਰੇਲਵੇ ਨੇ ਕਿਹਾ ਕਿ ਇਹ ਸੋਧ ਜਨ ਵਿਸ਼ਵਾਸ ਐਕਟ-2026 ਤਹਿਤ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਬਿਨਾਂ ਟਿਕਟ ਯਾਤਰਾ 'ਤੇ ਰੋਕ ਲਗਾਉਣਾ ਹੈ। ਯਾਤਰੀਆਂ ਨੂੰ ਹਮੇਸ਼ਾ ਵੈਧ ਟਿਕਟ ਲੈ ਕੇ ਹੀ ਸਫ਼ਰ ਕਰਨ ਦੀ ਅਪੀਲ ਕੀਤੀ ਗਈ ਹੈ।

Over 151 9 Million Ticketless Passengers Caught In Five And A Half Years Railways Collected 9 120 Crore


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App