ਸੈਮਸੰਗ ਦੇ ਨਵੇਂ ਫੋਲਡੇਬਲ ਸਮਾਰਟਫੋਨਜ਼ ਨੇ ਭਾਰਤ ਵਿੱਚ ਪ੍ਰੀ-ਆਰਡਰ ਦਾ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਮੁਤਾਬਕ Galaxy Z Fold 8 Ultra, Galaxy Z Fold 8 ਅਤੇ Galaxy Z Flip 8 ਨੂੰ ਲਾਂਚ ਦੇ 72 ਘੰਟਿਆਂ ਅੰਦਰ 2.71 ਲੱਖ ਤੋਂ ਵੱਧ ਪ੍ਰੀ-ਆਰਡਰ ਮਿਲੇ ਹਨ।
ਸੈਮਸੰਗ ਨੇ ਦੱਸਿਆ ਕਿ ਪਿਛਲੇ ਸਾਲ ਦੀ Galaxy Z ਸੀਰੀਜ਼ ਨੂੰ ਇੰਨੇ ਪ੍ਰੀ-ਆਰਡਰ ਹਾਸਲ ਕਰਨ ਵਿੱਚ 15 ਦਿਨ ਲੱਗੇ ਸਨ। ਇਸ ਵਾਰ ਮਿਲੇ ਰਿਸਪਾਂਸ ਵਿੱਚੋਂ 45 ਫੀਸਦੀ ਪ੍ਰੀ-ਆਰਡਰ ਟੀਅਰ-2 ਅਤੇ ਛੋਟੇ ਸ਼ਹਿਰਾਂ ਤੋਂ ਆਏ ਹਨ, ਜਿਸ ਨਾਲ ਫੋਲਡੇਬਲ ਫੋਨਾਂ ਦੀ ਵਧਦੀ ਲੋਕਪ੍ਰਿਯਤਾ ਦਾ ਸੰਕੇਤ ਮਿਲਦਾ ਹੈ।
ਕੰਪਨੀ ਮੁਤਾਬਕ Galaxy Z Fold 8 ਸੀਰੀਜ਼ ਨੂੰ ਹਲਕੇ ਡਿਜ਼ਾਈਨ, AI ਫੀਚਰਜ਼ ਅਤੇ ਬਿਹਤਰ ਪਰਫਾਰਮੈਂਸ ਨਾਲ ਪੇਸ਼ ਕੀਤਾ ਗਿਆ ਹੈ। Galaxy Z Fold 8 ਦੀ ਸ਼ੁਰੂਆਤੀ ਕੀਮਤ 1,79,999 ਰੁਪਏ, Galaxy Z Fold 8 Ultra ਦੀ 1,99,999 ਰੁਪਏ ਅਤੇ Galaxy Z Flip 8 ਦੀ ਕੀਮਤ 1,24,999 ਰੁਪਏ ਰੱਖੀ ਗਈ ਹੈ। ਸੈਮਸੰਗ ਨੇ ਕਿਹਾ ਕਿ ਤਿੰਨੋਂ ਡਿਵਾਈਸ 30 ਮਹੀਨੇ ਦੀ ਜ਼ੀਰੋ ਡਾਊਨ ਪੇਮੈਂਟ ਅਤੇ ਨੋ-ਕਾਸਟ EMI ਸੁਵਿਧਾ ਨਾਲ ਉਪਲਬਧ ਹਨ।
Samsung s New Foldable Phones Receive An Overwhelming Response In India 2 71 Lakh Pre orders In 72 Hours
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)