ਸੜਕ ਹਾਦਸਿਆਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਵਾਹਨਾਂ ਵਿੱਚ Vehicle-to-Vehicle (V2V) ਸੇਫਟੀ ਸਿਸਟਮ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਸਰਕਾਰ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿੱਚ ਸੋਧ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। V2V ਸਿਸਟਮ ਤਹਿਤ ਵਾਹਨ ਇਕ ਦੂਜੇ ਨਾਲ ਰੀਅਲ ਟਾਈਮ ਜਾਣਕਾਰੀ ਸਾਂਝੀ ਕਰ ਸਕਣਗੇ। ਇਸ ਨਾਲ ਕਾਰ, ਬੱਸ, ਟਰੱਕ, ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਨੇੜੇ ਮੌਜੂਦ ਖਤਰਿਆਂ ਬਾਰੇ ਜਾਣਕਾਰੀ ਮਿਲ ਸਕੇਗੀ ਅਤੇ ਡਰਾਈਵਰ ਨੂੰ ਸਮੇਂ ਸਿਰ ਚਿਤਾਵਨੀ ਦਿੱਤੀ ਜਾ ਸਕੇਗੀ।
ਡਰਾਫਟ ਨੋਟੀਫਿਕੇਸ਼ਨ ਮੁਤਾਬਕ V2V ਸਿਸਟਮ ਲਈ ਵਾਹਨਾਂ ਨੂੰ AIS-230 ਸਟੈਂਡਰਡ ਦੀ ਪਾਲਣਾ ਕਰਨੀ ਹੋਵੇਗੀ। ਪ੍ਰਸਤਾਵ ਅਨੁਸਾਰ 1 ਅਕਤੂਬਰ 2027 ਤੋਂ ਇਸ ਸਟੈਂਡਰਡ ਨੂੰ ਲਾਗੂ ਕਰਨ ਦੀ ਤਜਵੀਜ਼ ਹੈ, ਜਦਕਿ 1 ਅਕਤੂਬਰ 2028 ਤੋਂ L, M ਅਤੇ N ਕੈਟੇਗਰੀ ਦੇ ਵਾਹਨਾਂ ਵਿੱਚ ਇਹ ਸਿਸਟਮ ਲਾਜ਼ਮੀ ਕੀਤਾ ਜਾ ਸਕਦਾ ਹੈ। ਇਸ ਸੇਫਟੀ ਸਿਸਟਮ ਵਿੱਚ ਐਮਰਜੈਂਸੀ ਬ੍ਰੇਕ ਅਲਰਟ, ਸਾਹਮਣੇ ਤੋਂ ਟੱਕਰ ਦੀ ਚਿਤਾਵਨੀ ਅਤੇ ਗਲਤ ਦਿਸ਼ਾ ਵਿੱਚ ਵਾਹਨ ਚਲਾਉਣ ਵਰਗੇ ਖਤਰਿਆਂ ਲਈ ਅਲਰਟ ਫੀਚਰ ਸ਼ਾਮਲ ਹੋਣਗੇ। ਸਰਕਾਰ ਦਾ ਮਕਸਦ ਤਕਨਾਲੋਜੀ ਦੀ ਮਦਦ ਨਾਲ ਡਰਾਈਵਰਾਂ ਨੂੰ ਪਹਿਲਾਂ ਹੀ ਖਤਰਿਆਂ ਦੀ ਜਾਣਕਾਰੀ ਦੇਣਾ ਅਤੇ ਸੜਕ ਹਾਦਸਿਆਂ ਦੀ ਗਿਣਤੀ ਘਟਾਉਣਾ ਹੈ।
V2v Safety System To Be Introduced In Vehicles Government Issues Draft Notification To Prevent Accidents
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)