ਨਵੇਂ ਲੇਬਰ ਕੋਡ ਤਹਿਤ ਕੰਪਨੀਆਂ ਲਈ ਕ੍ਰੈਚ ਸਹੂਲਤ ਲਾਜ਼ਮੀ, ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ

07/08/2026 | Public Times Bureau | Panjab

ਕੰਮਕਾਜੀ ਮਾਪਿਆਂ ਲਈ ਬੱਚਿਆਂ ਦੀ ਦੇਖਭਾਲ ਨੂੰ ਆਸਾਨ ਬਣਾਉਣ ਲਈ ਨਵੇਂ ਲੇਬਰ ਕੋਡ ਤਹਿਤ ਵਰਕਪਲੇਸ 'ਤੇ ਕ੍ਰੈਚ ਸਹੂਲਤ ਨਾਲ ਜੁੜੇ ਨਿਯਮ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ 50 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਲਈ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕ੍ਰੈਚ ਦੀ ਸਹੂਲਤ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ। 'ਸੋਸ਼ਲ ਸਿਕਿਓਰਿਟੀ ਕੋਡ, 2020' ਅਤੇ 'ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ, 2020' ਤਹਿਤ ਇਹ ਸਹੂਲਤ ਦਫ਼ਤਰ ਤੋਂ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਹੋਣੀ ਚਾਹੀਦੀ ਹੈ। ਕੰਪਨੀਆਂ ਕ੍ਰੈਚ ਦੀ ਵਿਵਸਥਾ ਖੁਦ ਕਰ ਸਕਦੀਆਂ ਹਨ ਜਾਂ ਹੋਰ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਤੌਰ 'ਤੇ ਇਸ ਨੂੰ ਚਲਾ ਸਕਦੀਆਂ ਹਨ।

ਕਿਰਤ ਮੰਤਰਾਲੇ ਦੇ ਸਪੱਸ਼ਟੀਕਰਨ ਮੁਤਾਬਕ ਕ੍ਰੈਚ ਸਹੂਲਤ ਸਾਰੇ ਕਰਮਚਾਰੀਆਂ ਲਈ ਉਪਲਬਧ ਹੋਵੇਗੀ। ਇਸ ਲਈ ਕਰਮਚਾਰੀ ਦਾ ਲਿੰਗ ਕੋਈ ਰੁਕਾਵਟ ਨਹੀਂ ਬਣੇਗਾ। ਹਾਲਾਂਕਿ ਸਮਾਜਿਕ ਸੁਰੱਖਿਆ ਕੋਡ ਦੇ ਕੁਝ ਪ੍ਰਬੰਧਾਂ ਵਿੱਚ ਔਰਤਾਂ, ਵਿਧਵਾਵਾਂ ਅਤੇ ਇਕੱਲੇ ਮਾਤਾ-ਪਿਤਾ ਲਈ ਵਿਸ਼ੇਸ਼ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜੇਕਰ ਕੋਈ ਸੰਸਥਾ ਕ੍ਰੈਚ ਦੀ ਸਹੂਲਤ ਉਪਲਬਧ ਨਹੀਂ ਕਰਵਾ ਸਕਦੀ ਤਾਂ ਕਰਮਚਾਰੀਆਂ ਦੀ ਸਹਿਮਤੀ ਨਾਲ ਕ੍ਰੈਚ ਭੱਤਾ ਦਿੱਤਾ ਜਾ ਸਕਦਾ ਹੈ। ਇਹ ਭੱਤਾ ਘੱਟੋ-ਘੱਟ 500 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ ਹੋ ਸਕਦਾ ਹੈ। ਇਸ ਸਹੂਲਤ ਲਈ ਆਮ ਤੌਰ 'ਤੇ ਵੱਧ ਤੋਂ ਵੱਧ ਦੋ ਬੱਚਿਆਂ ਤੱਕ ਯੋਗਤਾ ਹੋਵੇਗੀ।

ਨਵੇਂ ਪ੍ਰਬੰਧਾਂ ਤਹਿਤ ਕਰਮਚਾਰੀਆਂ ਨੂੰ ਦਿਨ ਵਿੱਚ ਚਾਰ ਵਾਰ ਕ੍ਰੈਚ ਜਾਣ ਦੀ ਆਗਿਆ ਮਿਲੇਗੀ। ਇਸ ਤੋਂ ਇਲਾਵਾ ਬੱਚੇ ਦੇ 15 ਮਹੀਨੇ ਦੀ ਉਮਰ ਤੱਕ ਮਹਿਲਾ ਕਰਮਚਾਰੀਆਂ ਨੂੰ ਨਰਸਿੰਗ ਬ੍ਰੇਕ ਦੀ ਸਹੂਲਤ ਵੀ ਮਿਲੇਗੀ। ਕ੍ਰੈਚ ਸਿਰਫ਼ ਇੱਕ ਜਗ੍ਹਾ ਮੁਹੱਈਆ ਕਰਵਾਉਣ ਤੱਕ ਸੀਮਤ ਨਹੀਂ ਹੋਵੇਗੀ, ਸਗੋਂ ਕੰਪਨੀਆਂ ਨੂੰ ਸੁਰੱਖਿਆ ਅਤੇ ਸਫ਼ਾਈ ਦੇ ਮਾਪਦੰਡ ਵੀ ਪੂਰੇ ਕਰਨੇ ਪੈਣਗੇ। ਇਸ ਵਿੱਚ ਸੀਸੀਟੀਵੀ ਨਿਗਰਾਨੀ, ਸਟਾਫ਼ ਦਾ ਪੁਲਿਸ ਵੈਰੀਫਿਕੇਸ਼ਨ, ਸਾਫ਼ ਪਾਣੀ, ਹਵਾਦਾਰੀ, ਫ਼ਸਟ-ਏਡ ਅਤੇ ਬੱਚਿਆਂ ਲਈ ਸੁਰੱਖਿਅਤ ਖੇਡਣ ਦੀ ਜਗ੍ਹਾ ਸ਼ਾਮਲ ਹੋਵੇਗੀ।

Creche Facilities Made Mandatory For Companies Under The New Labour Codes Parents To Get Major Relief


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App