ਸਰਕਾਰੀ ਰਿਜ਼ਰਵ ਖਾਲ ’ਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਰਸਤਾ ਬਣਾਉਣ ਅਤੇ ਖਾਲ ਵਿੱਚ ਗੰਦਾ ਪਾਣੀ ਪਾਉਣ ਦੇ ਮਾਮਲੇ ਵਿੱਚ ਅਮਲੋਹ ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਵਿੱਚ 20 ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਦਾ ਨਾਮ ਸ਼ਾਮਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 6 ਅਗਸਤ 2026 ਨੂੰ ਦਰਸ਼ਨ ਸਿੰਘ ਅਤੇ ਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ, ਜਦਕਿ ਪਰਿਵਾਰ ਅਨੁਸਾਰ ਦਰਸ਼ਨ ਸਿੰਘ ਦੀ ਮੌਤ ਸਾਲ 2006 ਵਿੱਚ ਹੀ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਜਲ ਸਰੋਤ ਵਿਭਾਗ ਪੰਜਾਬ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ’ਤੇ ਇਹ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਪਿੰਡ ਕਾਹਨਪੁਰ ਸਥਿਤ ਦਰਸ਼ਨ ਬੇਕਰੀ ਦੇ ਮਾਲਕਾਂ ਵੱਲੋਂ ਮੋਘਾ ਬੁਰਜੀ ਨੰਬਰ 35895, ਰਜਵਾਹਾ 1-ਆਰ ਦੇ ਉੱਪਰੋਂ ਆਉਣ-ਜਾਣ ਲਈ ਕਥਿਤ ਤੌਰ ’ਤੇ ਗੈਰ-ਕਾਨੂੰਨੀ ਰਸਤਾ ਬਣਾਇਆ ਗਿਆ ਅਤੇ ਖਾਲ ਵਿੱਚ ਗੰਦਾ ਪਾਣੀ ਵੀ ਪਾਇਆ ਗਿਆ।
ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ 2006 ਵਿੱਚ ਮੌਤ ਹੋ ਚੁੱਕੇ ਦਰਸ਼ਨ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ। ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਅਮਲੋਹ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਹੈ। ਉਧਰ, ਵਿਭਾਗ ਦੇ ਐੱਸਡੀਓ ਜਗਮੀਤ ਸਿੰਘ ਨੇ ਕਿਹਾ ਕਿ ਸਬੰਧਤ ਪਾਰਟੀ ਵੱਲੋਂ ਵਿਭਾਗ ਨੂੰ ਕੋਈ ਕਾਗਜ਼ਾਤ ਨਹੀਂ ਦਿੱਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਮ੍ਰਿਤਕ ਵਿਅਕਤੀ ਦਾ ਨਾਮ ਮੁਕੱਦਮੇ ਵਿੱਚ ਕਿਵੇਂ ਦਰਜ ਹੋਇਆ, ਇਸ ਸਬੰਧੀ ਸਪਸ਼ਟੀਕਰਨ ਦੀ ਉਡੀਕ ਹੈ।
Fir Registered Against A Man Who Died 20 Years Ago Questions Raised Over Amloh Police s Action
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)