CBSE 12ਵੀਂ ਸਪਲੀਮੈਂਟਰੀ ਨਤੀਜਾ ਇਸ ਹਫ਼ਤੇ ਆਉਣ ਦੀ ਉਮੀਦ, ਵਿਦਿਆਰਥੀ ਰੱਖਣ ਨਜ਼ਰ

09/08/2026 | Public Times Bureau | Panjab

CBSE 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਲੱਖਾਂ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ 12ਵੀਂ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ ਇਸ ਹਫ਼ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪ੍ਰੀਖਿਆ 28 ਜੁਲਾਈ ਨੂੰ ਦੇਸ਼ ਭਰ ਦੇ ਨਿਰਧਾਰਤ ਕੇਂਦਰਾਂ ’ਤੇ ਕਰਵਾਈ ਗਈ ਸੀ। ਪਿਛਲੇ ਸਾਲ ਪ੍ਰੀਖਿਆ ਦੇ ਕਰੀਬ 16 ਦਿਨ ਬਾਅਦ ਨਤੀਜਾ ਐਲਾਨਿਆ ਗਿਆ ਸੀ। ਇਸੇ ਆਧਾਰ ’ਤੇ ਇਸ ਸਾਲ ਵੀ ਜਲਦ ਨਤੀਜਾ ਜਾਰੀ ਹੋਣ ਦੀ ਉਮੀਦ ਹੈ।

ਨਤੀਜਾ ਐਲਾਨ ਹੋਣ ਤੋਂ ਬਾਅਦ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ ’ਤੇ ਆਪਣਾ ਨਤੀਜਾ ਚੈੱਕ ਕਰ ਸਕਣਗੇ। ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਆਈਡੀ ਅਤੇ ਸਕਿਓਰਿਟੀ ਪਿੰਨ ਦੀ ਲੋੜ ਹੋਵੇਗੀ। ਨਤੀਜਾ ਸਕਰੀਨ ’ਤੇ ਖੁੱਲ੍ਹਣ ਤੋਂ ਬਾਅਦ ਇਸ ਨੂੰ ਡਾਊਨਲੋਡ ਜਾਂ ਪ੍ਰਿੰਟ ਕੀਤਾ ਜਾ ਸਕੇਗਾ। ਵਿਦਿਆਰਥੀ ਡਿਜੀਲੌਕਰ ਅਤੇ ਉਮੰਗ ਐਪ ਰਾਹੀਂ ਵੀ ਨਤੀਜਾ ਦੇਖ ਸਕਣਗੇ। ਅਸਲ ਮਾਰਕਸ਼ੀਟ ਬਾਅਦ ਵਿੱਚ ਸਬੰਧਤ ਸਕੂਲਾਂ ਨੂੰ ਭੇਜੀ ਜਾਵੇਗੀ, ਜਿੱਥੋਂ ਵਿਦਿਆਰਥੀ ਇਸ ਨੂੰ ਪ੍ਰਾਪਤ ਕਰ ਸਕਣਗੇ।

Cbse 12th Supplementary Results Expected This Week Students To Keep An Eye On It


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App