88% ਸਥਾਈ ਅਪਾਹਜਤਾ ਵਾਲੇ ਮਾਰਕੀਟਿੰਗ ਐਗਜ਼ਿਕਿਊਟਿਵ ਨੂੰ ₹2.92 ਕਰੋੜ ਮੁਆਵਜ਼ਾ, ਹੈਲਮੈਟ ਨਾ ਪਾਉਣ ਦੀ ਦਲੀਲ ਰੱਦ

17/08/2026 | Public Times Bureau | Panjab

ਮੋਟਰ ਹਾਦਸਾ ਦਾਅਵਾ ਟ੍ਰਿਬਿਊਨਲ (MACT) ਨੇ 2020 ਦੇ ਸੜਕ ਹਾਦਸੇ ਵਿੱਚ 88 ਫ਼ੀਸਦੀ ਸਥਾਈ ਅਪਾਹਜਤਾ ਦਾ ਸ਼ਿਕਾਰ ਹੋਏ ਮਾਰਕੀਟਿੰਗ ਐਗਜ਼ਿਕਿਊਟਿਵ ਨੀਲਮਣੀ ਚੌਹਾਨ ਨੂੰ 2.92 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਬੀਮਾ ਕੰਪਨੀ ਦੀ ਇਹ ਦਲੀਲ ਖ਼ਾਰਜ ਕਰ ਦਿੱਤੀ ਕਿ ਪੀੜਤ ਦੇ ਹੈਲਮੈਟ ਨਾ ਪਹਿਨਣ ਕਾਰਨ ਉਸ ਦੀ ਆਪਣੀ ਲਾਪਰਵਾਹੀ ਸੀ। ਪਟਿਆਲਾ ਹਾਊਸ ਸਥਿਤ ਟ੍ਰਿਬਿਊਨਲ ਦੇ ਅਧਿਕਾਰੀ ਅਭਿਲਾਸ਼ ਮਲਹੋਤਰਾ ਨੇ ਕਿਹਾ ਕਿ ਸਿਰਫ਼ ਟ੍ਰੈਫਿਕ ਨਿਯਮ ਦੀ ਉਲੰਘਣਾ ਆਪਣੇ ਆਪ ਵਿੱਚ ਲਾਪਰਵਾਹੀ ਨਹੀਂ ਮੰਨੀ ਜਾ ਸਕਦੀ, ਜਦੋਂ ਤੱਕ ਇਹ ਸਾਬਤ ਨਾ ਹੋਵੇ ਕਿ ਉਲੰਘਣਾ ਹੀ ਹਾਦਸੇ ਦਾ ਕਾਰਨ ਬਣੀ। ਟ੍ਰਿਬਿਊਨਲ ਮੁਤਾਬਕ ਹੈਲਮੈਟ ਨਾ ਪਾਉਣਾ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ, ਪਰ ਇਸ ਨੂੰ ਹਾਦਸੇ ਦਾ ਕਾਰਨ ਮੰਨਣ ਲਈ ਸਿੱਧਾ ਸਬੰਧ ਸਾਬਤ ਕਰਨਾ ਲਾਜ਼ਮੀ ਹੈ। ਪਟੀਸ਼ਨ ਮੁਤਾਬਕ 30 ਦਸੰਬਰ 2020 ਨੂੰ ਨੀਲਮਣੀ ਦੋਪਹੀਆ ਵਾਹਨ ’ਤੇ ਜਾ ਰਹੇ ਸਨ, ਜਦੋਂ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਨਾਲ ਕਾਰ ਚਲਾ ਰਹੇ ਰਮੇਸ਼ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿੱਚ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੇ ਸਰੀਰ ਦਾ ਹੇਠਲਾ ਹਿੱਸਾ ਨਕਾਰਾ ਹੋ ਗਿਆ। ਮੈਡੀਕਲ ਰਿਕਾਰਡ ਵਿੱਚ ਪੈਰਾਪਲੇਜੀਆ ਅਤੇ ਨਿਊਰੋਜੈਨਿਕ ਬਲੈਡਰ ਸਮੇਤ ਗੰਭੀਰ ਸੱਟਾਂ ਦਰਜ ਹਨ। ਟ੍ਰਿਬਿਊਨਲ ਨੇ ਭਵਿੱਖ ਦੀ ਆਮਦਨ ਦੇ ਨੁਕਸਾਨ, ਇਲਾਜ ਅਤੇ ਅਟੈਂਡੈਂਟ ਸਮੇਤ ਵੱਖ-ਵੱਖ ਮਦਾਂ ਵਿੱਚ ਮੁਆਵਜ਼ਾ ਤੈਅ ਕੀਤਾ। ਅਦਾਲਤ ਨੇ ਕਿਹਾ ਕਿ ਮਾਰਕੀਟਿੰਗ ਐਗਜ਼ਿਕਿਊਟਿਵ ਦਾ ਕੰਮ ਭੱਜਦੌੜ ਵਾਲਾ ਹੋਣ ਕਾਰਨ ਨੀਲਮਣੀ ਆਪਣਾ ਪੁਰਾਣਾ ਕੰਮ ਨਹੀਂ ਕਰ ਸਕਣਗੇ ਅਤੇ ਡੈਸਕ ਜੌਬ ਲਈ ਵੀ ਉਨ੍ਹਾਂ ਨੂੰ ਪੂਰੇ ਸਮੇਂ ਦੇ ਅਟੈਂਡੈਂਟ ਦੀ ਲੋੜ ਰਹੇਗੀ। ਬੀਮਾ ਕੰਪਨੀ IFFCO Tokio General Insurance ਨੇ ਹਾਦਸੇ ਨੂੰ ਕਥਿਤ ਤੌਰ ’ਤੇ ਫਰਜ਼ੀ ਦੱਸਦਿਆਂ ਦਾਅਵਾ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਟ੍ਰਿਬਿਊਨਲ ਨੇ ਕਿਹਾ ਕਿ ਜੇ ਕੰਪਨੀ ਨੂੰ ਹਾਦਸਾ ਫਰਜ਼ੀ ਹੋਣ ਦਾ ਸ਼ੱਕ ਸੀ ਤਾਂ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਡੀਸੀਪੀ ਕੋਲ ਸ਼ਿਕਾਇਤ ਕਰ ਸਕਦੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਅਦਾਲਤ ਨੇ ਰਿਕਾਰਡ ’ਤੇ ਜਾਂਚ ਅਧਿਕਾਰੀ ਦੀ ਜਾਂਚ ’ਤੇ ਅਵਿਸ਼ਵਾਸ ਕਰਨ ਲਈ ਕੋਈ ਠੋਸ ਆਧਾਰ ਨਾ ਹੋਣ ਦੀ ਗੱਲ ਵੀ ਕਹੀ।

Marketing Executive With 88 Permanent Disability Awarded 2 92 Crore Compensation Argument Regarding Not Wearing A Helmet Rejected


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App