ਤਿੰਨ ਸੀਜ਼ਨ ਅਤੇ 33 ਐਪੀਸੋਡ ਦੇ ਨਾਲ OTT ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਵੈੱਬ ਸੀਰੀਜ਼ 'ਚੋਂ ਇਕ ‘ਏਕ ਬਦਨਾਮ... ਆਸ਼ਰਮ’ (Ek Badnaam... Aashram) ਦਾ ਚੌਥਾ ਸੀਜ਼ਨ ਦਸਤਕ ਦੇਣ ਲਈ ਤਿਆਰ ਹੈ। ਪ੍ਰਕਾਸ਼ ਝਾਅ (Prakash Jha) ਦੇ ਨਿਰਦੇਸ਼ਨ ਹੇਠ ਬਣ ਰਹੀ ਸੁਪਰਹਿੱਟ ਵੈੱਬ ਸੀਰੀਜ਼ ਦੇ ਚੌਥੇ ਸੀਜ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਨੇ ਚੌਥੇ ਸੀਜ਼ਨ ਦੇ ਸੈੱਟ ਤੋਂ ਪਹਿਲੀ ਝਲਕ ਸਾਂਝੀ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।ਪ੍ਰਕਾਸ਼ ਝਾਅ ਦੇ ਪ੍ਰੋਡਕਸ਼ਨ ਹਾਊਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜੋ ਅਸਲ ਵਿਚ ਮਹੂਰਤ ਪੂਜਾ ਦੀ ਹੈ। ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਤਸਵੀਰ 'ਚ ਕਲੈਪ ਬੋਰਡ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਗਿਆ ਹੈ, “ਇੱਕ ਹੋਰ ਆਰੰਭ। ਆਸ਼ਰਮ ਦੇ ਨਵੇਂ ਅਧਿਆਏ ਵਿੱਚ ਤੁਹਾਡਾ ਸਵਾਗਤ ਹੈ। ਜਪਨਾਮ। ਆਸ਼ਰਮ 4 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।”
ਆਸ਼ਰਮ ਸੀਜ਼ਨ 4 'ਚ ‘ਬਾਬਾ ਨਿਰਾਲਾ’ ਦੇ ਕਿਰਦਾਰ 'ਚ ਬੌਬੀ ਦਿਓਲ, ਅਦਿਤੀ ਪੋਹਨਕਰ, ਚੰਦਨ ਰਾਏ ਸਾਨਿਆਲ ਤੇ ਤ੍ਰਿਧਾ ਚੌਧਰੀ ਮੁੱਖ ਭੂਮਿਕਾਵਾਂ 'ਚ ਵਾਪਸੀ ਕਰ ਰਹੇ ਹਨ। ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਖ਼ਬਰ ਨੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ਹਾਲਾਂਕਿ, ਅਜੇ ਤਕ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਆਸ਼ਰਮ ਸੀਜ਼ਨ 3 ਦਾ ਅੰਤ ‘ਬਾਬਾ ਨਿਰਾਲਾ’ ਦੀ ਗ੍ਰਿਫ਼ਤਾਰੀ ਨਾਲ ਹੁੰਦਾ ਹੈ। ਪੰਮੀ (ਅਦਿਤੀ ਪੋਹਨਕਰ) ਦੀ ਪਲਾਨਿੰਗ ਮੁਤਾਬਕ ਬਾਬਾ ਨਿਰਾਲਾ ਸਲਾਖਾਂ ਪਿੱਛੇ ਚਲਾ ਜਾਂਦਾ ਹੈ ਤੇ ਭੋਪਾ (ਚੰਦਨ ਰਾਏ ਸਾਨਿਆਲ) ਦਾ ਉਸ ਦੇ ਸਾਮਰਾਜ ’ਤੇ ਕੰਟਰੋਲ ਹੋ ਜਾਂਦਾ ਹੈ।
ਹੁਣ ਕਹਾਣੀ ਇੱਥੋਂ ਹੀ ਅੱਗੇ ਵਧੇਗੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਾਬਾ ਨਿਰਾਲਾ ਭੋਪਾ ਅਤੇ ਪੰਮੀ ਤੋਂ ਬਦਲਾ ਲੈ ਸਕਦਾ ਹੈ। ਦੂਜੇ ਪਾਸੇ ਪੰਮੀ ਉਸ ਦੇ ਕਾਲੇ ਕਾਰਨਾਮਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਉਸ ਦੇ ਸਾਮਰਾਜ ਨੂੰ ਖ਼ਤਮ ਕਰਨ ਵੱਲ ਵਧੇਗੀ। ਸਾਲ 2020 'ਚ ਪਹਿਲੇ ਸੀਜ਼ਨ ਦੇ ਨਾਲ ਹੀ ‘ਆਸ਼ਰਮ’ ਹਿੱਟ ਹੋ ਗਈ ਸੀ। ਇਸ ਦੇ ਦੂਜੇ ਅਤੇ ਤੀਜੇ ਸੀਜ਼ਨ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਹੁਣ ਦਰਸ਼ਕਾਂ ਨੂੰ ਚੌਥੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੇ ਤਿੰਨੋਂ ਸੀਜ਼ਨ Amazon miniTV ’ਤੇ ਦੇਖੇ ਜਾ ਸਕਦੇ ਹਨ।
Shooting For aashram 4 Begins Bobby Deol To Reprise The Role Of Baba Nirala
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)