ਮੈਡੀਕਲ ਕਰਵਾਉਣ ਹਸਪਤਾਲ ਲਿਆਂਦਾ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਭੱਜਾ, ਤਰਨਤਾਰਨ ਪੁਲਿਸ ਨੇ ਮੁੜ ਕੀਤਾ ਕਾਬੂ

27/08/2026 | Public Times Bureau | Panjab

ਤਿੰਨ ਸਾਲ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਪੀਓ ਹਥਕੜੀ ਵਿੱਚੋਂ ਹੱਥ ਕੱਢ ਕੇ ਉਸ ਵੇਲੇ ਫਰਾਰ ਹੋ ਗਿਆ, ਜਦੋਂ ਥਾਣਾ ਸਦਰ ਤਰਨਤਾਰਨ ਪੁਲਿਸ ਪਾਰਟੀ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਲੈ ਕੇ ਪੁੱਜੀ ਸੀ। ਹਾਲਾਂਕਿ ਕਰਮਚਾਰੀਆਂ ਨੇ ਉਕਤ ਮੁਲਜ਼ਮ ਨੂੰ ਦੁਬਾਰਾ ਕਾਬੂ ਕਰ ਲਿਆ। ਜਿਸ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕਰਕੇ ਗ੍ਰਿਫਤਾਰੀ ਵੀ ਪਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਵਿਖੇ ਧਾਰਾ 379, 411, 413, 414, 489 ਆਈਪੀਸੀ ਦੇ ਤਹਿਤ 16 ਅਕਤੂਬਰ 2023 ਨੂੰ ਦਰਜ ਕੇਸ ਵਿਚ ਲੁੜੀਂਦੇ ਪੀਓ ਸੰਨੀ ਪੁੱਤਰ ਸਾਹਿਬ ਸਿੰਘ ਵਾਸੀ ਝੰਡੇਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਏਐੱਸਆਈ ਕੰਵਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਿਸ ਵਿਚ ਏਐੱਸਆਈ ਮਨਜੀਤ ਸਿੰਘ, ਪੀਐੱਚਜੀ ਕੁਲਵਿੰਦਰ ਸਿੰਘ ਸ਼ਾਮਲ ਸਨ, ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਲੈ ਕੇ ਗਈ।
ਜਿੱਥੋਂ ਉਹ ਕਰਮਚਾਰੀ ਨੂੰ ਧੱਕਾ ਦਿੰਦਿਆਂ ਹਥਕੜੀ ਵਿੱਚੋਂ ਹੱਥ ਕੱਢ ਕੇ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਕਰਮਚਾਰੀਆਂ ਨੇ ਉਸਦਾ ਪਿੱਛਾ ਕੀਤਾ ਤੇ ਦੁਬਾਰਾ ਕਾਬੂ ਕਰ ਲਿਆ। ਇਹ ਘਟਨਾ ਥਾਣਾ ਸਿਟੀ ਦੇ ਇਲਾਕੇ ਵਿਚ ਵਾਪਰੀ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਏਐੱਸਆਈ ਕੰਵਲਜੀਤ ਸਿੰਘ ਦੇ ਬਿਆਨਾਂ ’ਤੇ ਸੰਨੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਗੁਰਭੇਜ ਸਿੰਘ ਦੀ ਡਿਊਟੀ ਲਗਾਈ ਗਈ ਹੈ।


Accused Brought To Hospital For Medical Examination Escapes By Giving Police The Slip Tarn Taran Police Apprehend Him Again


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App