ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਰੋਮਾਂਚ ਐਤਵਾਰ ਤੋਂ ਸ਼ੁਰੂ ਹੋਵੇਗਾ। ਪੰਜਾਬ ਕ੍ਰਿਕਟ ਸੰਘ (ਪੀਸੀਏ) ਵੱਲੋਂ ਕਰਵਾਈ ਜਾ ਰਹੀ ਇਸ ਲੀਗ ਵਿੱਚ 6 ਟੀਮਾਂ ਵਿਚਾਲੇ 30 ਅਗਸਤ ਤੋਂ 13 ਸਤੰਬਰ ਤੱਕ 27 ਮੈਚ ਖੇਡੇ ਜਾਣਗੇ। ਲੀਗ ਵਿੱਚ ਭਾਰਤੀ ਕ੍ਰਿਕਟ ਦੇ ਕਈ ਚਰਚਿਤ ਖਿਡਾਰੀ ਵੱਖ-ਵੱਖ ਟੀਮਾਂ ਦੀ ਨੁਮਾਇੰਦਗੀ ਕਰਨਗੇ। ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੁਰਮਾਜ਼, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼, ਰਮਨਦੀਪ ਸਿੰਘ ਮੋਹਾਲੀ ਕਿੰਗਜ਼ ਅਤੇ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਵੱਲੋਂ ਖੇਡਣਗੇ।
ਇਸ ਵਾਰ ਪਹਿਲੀ ਵਾਰ ਲੀਗ ਲਈ ਫ੍ਰੈਂਚਾਇਜ਼ੀ ਆਧਾਰ ’ਤੇ ਖਿਡਾਰੀਆਂ ਦੀ ਨਿਲਾਮੀ ਕਰਕੇ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਨਿਲਾਮੀ ਵਿੱਚ ਕਰੀਬ 450 ਖਿਡਾਰੀਆਂ ਨੇ ਹਿੱਸਾ ਲਿਆ ਸੀ।ਲੀਗ ਦੇ ਮੁਕਾਬਲੇ ਪੀਸੀਏ ਆਈਐਸ ਬਿੰਦਰਾ ਸਟੇਡੀਅਮ, ਮੁਹਾਲੀ ਅਤੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਕਰਵਾਏ ਜਾਣਗੇ। ਇਸ ਦੌਰਾਨ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੱਡੇ ਖਿਡਾਰੀਆਂ ਨਾਲ ਖੇਡਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।ਲੀਗ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਦਰਸ਼ਕਾਂ ਨੂੰ ਮੈਚ ਦੇਖਣ ਲਈ ਟਿਕਟ ਨਹੀਂ ਖਰੀਦਣੀ ਪਵੇਗੀ।
Sher e punjab T20 League Starts Today 27 Matches To Be Played Between 6 Teams
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)