ਨੇਚਰ ਪਾਰਕ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼? ਲੋਕਾਂ ਨੇ ਰੋਕਿਆ ਮਾਲ ਠੇਕੇਦਾਰ ਦਾ ਕੰਮ, 250 ਬੂਟੇ ਪੁੱਟਣ ਦਾ ਦੋਸ਼

30/08/2026 | Public Times Bureau | Panjab

ਮੋਹਾਲੀ: ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਪਿੱਛੇ ਨੇਚਰ ਪਾਰਕ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਅੱਜ ਮੌਕੇ ’ਤੇ ਪਹੁੰਚ ਕੇ ਵਿਰੋਧ ਕੀਤਾ। ਦੋਸ਼ ਹੈ ਕਿ ਨੇੜੇ ਉਸਾਰੀ ਅਧੀਨ ਮਾਲ ਨਾਲ ਜੁੜੇ ਠੇਕੇਦਾਰ ਵੱਲੋਂ JCB ਦੀ ਮਦਦ ਨਾਲ ਜ਼ਮੀਨ ਪੱਧਰੀ ਕੀਤੀ ਜਾ ਰਹੀ ਸੀ ਅਤੇ ਲੇਬਰ ਦੇ ਰਹਿਣ ਲਈ ਕਮਰੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਨੇਚਰ ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਸਮਾਜ ਸੇਵੀ ਆਗੂ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੂੰ ਦਿੱਤੀ। ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਠੇਕੇਦਾਰ ਦੇ ਲੋਕਾਂ ਨੂੰ ਕੰਮ ਰੋਕਣ ਲਈ ਕਿਹਾ।

ਮੌਕੇ ’ਤੇ JCB ਖੜ੍ਹੀ ਹੋਣ ਦੇ ਨਾਲ ਲੋਹੇ ਦੇ ਚੈਨਲ, ਗਾਰਡਰ ਅਤੇ ਹੋਰ ਨਿਰਮਾਣ ਸਮੱਗਰੀ ਵੀ ਪਈ ਹੋਈ ਸੀ। ਸਤਵੀਰ ਧਨੋਆ ਦੇ ਦੋਸ਼ ਮੁਤਾਬਕ, ਜ਼ਮੀਨ ਨੂੰ ਪੱਧਰਾ ਕਰਨ ਦੌਰਾਨ ਕਰੀਬ 250 ਬੂਟੇ ਜੜ੍ਹੋਂ ਪੁੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨੇਚਰ ਪਾਰਕ ਦੀ ਜ਼ਮੀਨ ਦੀ ਵਰਤੋਂ ਬਦਲਣ ਵੱਲ ਕਦਮ ਜਾਪਦੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਵੀ ਮੌਕੇ ’ਤੇ ਪਹੁੰਚੇ। ਆਗੂਆਂ ਨੇ ਠੇਕੇਦਾਰ ਦੀ ਕਾਰਵਾਈ ’ਤੇ ਇਤਰਾਜ਼ ਜਤਾਉਂਦਿਆਂ ਕੰਮ ਰੋਕਣ ਲਈ ਕਿਹਾ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਹਵਾਲਾ ਦਿੱਤਾ।

ਲੋਕਾਂ ਦੇ ਵਿਰੋਧ ਤੋਂ ਬਾਅਦ ਠੇਕੇਦਾਰ ਦੇ ਕਰਮਚਾਰੀਆਂ ਨੇ ਮੌਕੇ ਤੋਂ JCB ਅਤੇ ਹੋਰ ਸਾਮਾਨ ਹਟਾ ਲਿਆ। ਹਾਲਾਂਕਿ ਸਤਵੀਰ ਧਨੋਆ ਨੇ ਦਾਅਵਾ ਕੀਤਾ ਕਿ ਇਹ ਸਮੱਗਰੀ ਨੇੜੇ ਹੀ ਗਮਾਡਾ ਦੀ ਇੱਕ ਹੋਰ ਖਾਲੀ ਥਾਂ ’ਤੇ ਰੱਖ ਦਿੱਤੀ ਗਈ ਹੈ।ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਉੱਥੇ ਵੀ ਲੇਬਰ ਦੇ ਰਹਿਣ ਲਈ ਕਮਰੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਕਾਰਵਾਈ ਦੁਬਾਰਾ ਕੀਤੀ ਗਈ ਤਾਂ ਸਥਾਨਕ ਲੋਕ ਇਸ ਦਾ ਵੀ ਵਿਰੋਧ ਕਰਨਗੇ।ਫਿਲਹਾਲ ਮਾਮਲਾ ਨੇਚਰ ਪਾਰਕ ਦੀ ਜ਼ਮੀਨ ਦੀ ਵਰਤੋਂ ਅਤੇ ਉੱਥੇ ਹੋਈ ਕਥਿਤ ਤੌਰ ’ਤੇ ਜ਼ਮੀਨ ਪੱਧਰੀ ਕਰਨ ਦੀ ਕਾਰਵਾਈ ਨੂੰ ਲੈ ਕੇ ਕੇਂਦਰਿਤ ਹੈ। ਲੋਕਾਂ ਦੀ ਮੰਗ ਹੈ ਕਿ ਜ਼ਮੀਨ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਬਿਨਾਂ ਮਨਜ਼ੂਰੀ ਕਿਸੇ ਵੀ ਉਸਾਰੀ ਜਾਂ ਕਬਜ਼ੇ ਦੀ ਕੋਸ਼ਿਸ਼ ਨੂੰ ਰੋਕਿਆ ਜਾਵੇ।

Attempt To Encroach Upon Nature Park Land Residents Halt Contractor s Work Allegation Of Uprooting 250 Saplings


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App