ਲੁਧਿਆਣਾ ’ਚ ਕਥਿਤ ਜਾਸੂਸੀ ਰੈਕੇਟ ਦਾ ਪਰਦਾਫਾਸ਼: CCTV ਦੀ ਲਾਈਵ ਫੀਡ ਪਾਕਿਸਤਾਨ ਭੇਜਣ ਦਾ ਦੋਸ਼, 2 ਹੋਰ ਗ੍ਰਿਫ਼ਤਾਰ

30/08/2026 | Public Times Bureau | Panjab

ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰੇ ’ਤੇ ਚੱਲ ਰਹੇ ਕਥਿਤ ਜਾਸੂਸੀ ਨੈੱਟਵਰਕ ਦੀ ਜਾਂਚ ਦੌਰਾਨ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਨੇ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਨੈੱਟਵਰਕ ਸੜਕਾਂ ’ਤੇ ਲਗਾਏ ਗਏ ਗ਼ੈਰ-ਕਾਨੂੰਨੀ CCTV ਕੈਮਰਿਆਂ ਰਾਹੀਂ ਫ਼ੌਜੀ ਵਾਹਨਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਉਣ ਨਾਲ ਜੁੜਿਆ ਹੋ ਸਕਦਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੀ ਪਛਾਣ ਅੰਮ੍ਰਿਤਸਰ ਵਾਸੀ ਰੋਹਿਤ ਅਤੇ ਵਰਿੰਦਰ ਮਸੀਹ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਮੁੱਖ ਸ਼ੱਕੀ ਰਛਪਾਲ ਸਿੰਘ ਦੇ ਕਾਬੂ ਆਉਣ ਤੋਂ ਬਾਅਦ ਕੈਮਰਿਆਂ ਦੀ ਲਾਈਵ ਫੀਡ ਅਚਾਨਕ ਬੰਦ ਹੋ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਬੈਠੇ ਕਥਿਤ ਹੈਂਡਲਰਾਂ ਨੇ ਰਛਪਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਪੁਲਿਸ ਹਿਰਾਸਤ ਵਿੱਚ ਹੋਣ ਕਾਰਨ ਦੋ ਨੌਜਵਾਨਾਂ ਨੂੰ ਕੈਮਰਿਆਂ ਦੀ ਜਾਂਚ ਲਈ ਭੇਜਿਆ ਗਿਆ।

ਪੁਲਿਸ ਨੇ ਪਹਿਲਾਂ ਹੀ ਸਾਦੇ ਕੱਪੜਿਆਂ ਵਿੱਚ ਮੌਕੇ ’ਤੇ ਨਿਗਰਾਨੀ ਰੱਖੀ ਹੋਈ ਸੀ। ਦੋਵੇਂ ਨੌਜਵਾਨ ਉੱਥੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜੁੱਤੀਆਂ ਦੀ ਦੁਕਾਨ, ਪਰ ਕੈਮਰਿਆਂ ਦਾ ਰੁਖ਼ ਸੜਕ ਵੱਲ ਜਾਂਚ ਮੁਤਾਬਕ ਰਛਪਾਲ ਸਿੰਘ ਨੇ ਲੁਧਿਆਣਾ-ਫ਼ਿਰੋਜ਼ਪੁਰ ਰੋਡ ’ਤੇ ਜੁੱਤੀਆਂ ਦੀ ਦੁਕਾਨ ਕਿਰਾਏ ’ਤੇ ਲਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਦੁਕਾਨ ਦੀ ਵਰਤੋਂ ਕਥਿਤ ਜਾਸੂਸੀ ਨੈੱਟਵਰਕ ਲਈ ਕੀਤੀ ਜਾ ਰਹੀ ਸੀ। ਪੁਲਿਸ ਦਾ ਦੋਸ਼ ਹੈ ਕਿ ਦੁਕਾਨ ਦੇ ਬਾਹਰ ਐਪ ਆਧਾਰਿਤ CCTV ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਦਾ ਰੁਖ਼ ਸੜਕ ਵੱਲ ਸੀ। ਇਨ੍ਹਾਂ ਰਾਹੀਂ ਫ਼ੌਜੀ ਵਾਹਨਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਦੇ ਨਾਲ ਫ਼ੌਜੀ ਟਿਕਾਣਿਆਂ ਅਤੇ ਪੁਲਾਂ ਦੀਆਂ ਤਸਵੀਰਾਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜਣ ਦੀ ਗੱਲ ਵੀ ਜਾਂਚ ਵਿੱਚ ਸਾਹਮਣੇ ਆਈ ਹੈ। ਪੁਲਿਸ ਹੁਣ ਦੋਵੇਂ ਗ੍ਰਿਫ਼ਤਾਰ ਸ਼ੱਕੀਆਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇਸ ਨੈੱਟਵਰਕ ਨਾਲ ਹੋਰ ਕੌਣ ਜੁੜੇ ਹੋਏ ਹਨ ਅਤੇ ਪਾਕਿਸਤਾਨ ਵਿੱਚ ਬੈਠੇ ਕਥਿਤ ਹੈਂਡਲਰਾਂ ਤੱਕ ਜਾਣਕਾਰੀ ਕਿਸ ਤਰੀਕੇ ਨਾਲ ਪਹੁੰਚਾਈ ਜਾ ਰਹੀ ਸੀ।

Alleged Espionage Racket Busted In Ludhiana Two More Arrested On Charges Of Sending Live Cctv Feed To Pakistan


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App