ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫ਼ ਐਂਡ ਸੀਸੀ) ਦੀਆਂ ਦੋ ਖਾਲੀ ਸੀਟਾਂ ਲਈ ਹੋਈ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦਾ ਨੁਕਸਾਨ ਹੋਣ ਨਾਲ ਪਾਰਟੀ ਦੀ ਅੰਦਰੂਨੀ ਸਿਆਸਤ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਗਰ ਨਿਗਮ ਹਾਊਸ ਵਿੱਚ ਬਹੁਮਤ ਹੋਣ ਦੇ ਬਾਵਜੂਦ ‘ਆਪ’ ਆਪਣੇ ਸਾਰੇ ਕੌਂਸਲਰਾਂ ਨੂੰ ਇਕਜੁੱਟ ਰੱਖਣ ਵਿੱਚ ਕਾਮਯਾਬ ਨਹੀਂ ਰਹੀ। ਚੋਣ ਦੌਰਾਨ ਸਾਹਮਣੇ ਆਈ ਕਰਾਸ ਵੋਟਿੰਗ ਨੂੰ ਕੌਂਸਲਰਾਂ ਦੀ ਨਾਰਾਜ਼ਗੀ ਅਤੇ ਪਾਰਟੀ ਅੰਦਰਲੇ ਮਤਭੇਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਐੱਫ਼ ਐਂਡ ਸੀਸੀ ਦੀ ਇਹ ਚੋਣ ਭਾਵੇਂ ਨਗਰ ਨਿਗਮ ਦੀ ਇੱਕ ਕਮੇਟੀ ਦੀਆਂ ਦੋ ਸੀਟਾਂ ਤੱਕ ਸੀਮਤ ਸੀ, ਪਰ ਇਸ ਦੇ ਸਿਆਸੀ ਸੰਕੇਤ ਲੁਧਿਆਣਾ ਦੀ ਨਗਰ ਨਿਗਮ ਸਿਆਸਤ ਤੋਂ ਕਿਤੇ ਅੱਗੇ ਜਾਂਦੇ ਨਜ਼ਰ ਆ ਰਹੇ ਹਨ। ਖ਼ਾਸ ਤੌਰ ’ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਤੀਜਾ ‘ਆਪ’ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਨਗਰ ਨਿਗਮ ਦੇ ਕੌਂਸਲਰ ਹੀ ਵਾਰਡ ਅਤੇ ਬੂਥ ਪੱਧਰ ’ਤੇ ਪਾਰਟੀ ਦੇ ਜ਼ਮੀਨੀ ਢਾਂਚੇ ਦੀ ਇੱਕ ਅਹਿਮ ਕੜੀ ਹਨ।ਚੋਣ ਦੌਰਾਨ ਸ਼ੁਰੂਆਤੀ ਪੜਾਅ ਵਿੱਚ ਸੱਤ ਵੋਟਾਂ ਰੱਦ ਹੋਣ ਦਾ ਮਾਮਲਾ ਵੀ ਚਰਚਾ ਵਿੱਚ ਰਿਹਾ। ਇਸ ਤੋਂ ਬਾਅਦ ਹੋਈ ਗਿਣਤੀ ਵਿੱਚ ਸਿਆਸੀ ਸਮੀਕਰਨ ਸੱਤਾਧਾਰੀ ਧਿਰ ਦੇ ਹੱਕ ਵਿੱਚ ਹੋਣ ਦੇ ਬਾਵਜੂਦ ਇੱਕ ਸੀਟ ਉਸ ਦੇ ਹੱਥੋਂ ਨਿਕਲ ਗਈ। ਇਸ ਨਤੀਜੇ ਨੇ ਵਿਰੋਧੀ ਪਾਰਟੀਆਂ ਨੂੰ ਵੀ ‘ਆਪ’ ਦੀ ਅੰਦਰੂਨੀ ਸਥਿਤੀ ’ਤੇ ਸਵਾਲ ਚੁੱਕਣ ਦਾ ਮੌਕਾ ਦੇ ਦਿੱਤਾ ਹੈ।
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕੁਝ ਕੌਂਸਲਰ ਸਥਾਨਕ ਪੱਧਰ ’ਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਬਣਦੀ ਭੂਮਿਕਾ ਨਾ ਮਿਲਣ ਅਤੇ ਅਣਦੇਖੀ ਮਹਿਸੂਸ ਕਰਨ ਕਾਰਨ ਨਾਰਾਜ਼ ਹੋ ਸਕਦੇ ਹਨ। ਪਾਰਟੀ ਅੰਦਰ ਵੱਖ-ਵੱਖ ਧੜਿਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਵੀ ਇਸ ਨਾਰਾਜ਼ਗੀ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕੌਂਸਲਰਾਂ ਵਿੱਚ ਇਹ ਨਾਰਾਜ਼ਗੀ ਕਿੰਨੀ ਡੂੰਘੀ ਹੈ, ਇਸ ਦੀ ਤਸਵੀਰ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਅੰਦਰੂਨੀ ਸਰਗਰਮੀ ਅਤੇ ਲੀਡਰਸ਼ਿਪ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨਾਲ ਹੀ ਸਪੱਸ਼ਟ ਹੋਵੇਗੀ। ਲੁਧਿਆਣਾ ਦੀਆਂ ਵਿਧਾਨ ਸਭਾ ਸੀਟਾਂ ਦੇ ਸਿਆਸੀ ਸਮੀਕਰਨਾਂ ਨੂੰ ਦੇਖਦਿਆਂ ਕੌਂਸਲਰਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਵਾਰਡਾਂ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਕੌਂਸਲਰ ਚੋਣ ਪ੍ਰਚਾਰ ਤੋਂ ਲੈ ਕੇ ਬੂਥ
Setback For Aap In F cc Election Loses One Seat
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)