ਕਰੀਬ 18.53 ਕਰੋੜ ਰੁਪਏ ਦੇ ਕਥਿਤ ਬੈਂਕ ਫਰਾਡ ਮਾਮਲੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਮਾਲਕ ਡਾ. ਜੋਰਾ ਸਿੰਘ, ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਮਾਮਲੇ ਦੀ ਜਾਂਚ ਕਰ ਰਹੀ CBI ਦਿੱਲੀ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕਰ ਦਿੱਤੀ ਹੈ। CBI ਨੇ ਜਨਵਰੀ 2026 ਵਿੱਚ ਆਸਰਾ ਫਾਊਂਡੇਸ਼ਨ ਅਤੇ ਇਸ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਸੀ। ਇਹ ਕਾਰਵਾਈ ਕੇਨਰਾ ਬੈਂਕ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸੀ। ਬੈਂਕ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਫਾਊਂਡੇਸ਼ਨ ਨੂੰ 2013 ਵਿੱਚ ਦਿੱਤੀਆਂ ਗਈਆਂ ਕ੍ਰੈਡਿਟ ਸਹੂਲਤਾਂ ਵਿੱਚੋਂ ਕਰੀਬ 7 ਕਰੋੜ ਰੁਪਏ ਮਨਜ਼ੂਰਸ਼ੁਦਾ ਮਕਸਦ ਤੋਂ ਇਲਾਵਾ ਹੋਰ ਕੰਮਾਂ ਲਈ ਵਰਤੇ ਗਏ ਅਤੇ ਆਮਦਨ ਤੋਂ ਵੱਧ ਰੈਵਨਿਊ ਦਰਸਾਇਆ ਗਿਆ।
ਜਾਂਚ ਦੌਰਾਨ CBI ਨੂੰ ਮਾਮਲਾ ਚਲਾਉਣ ਲਈ ਲੋੜੀਂਦੇ ਸਬੂਤ ਨਾ ਮਿਲਣ ਕਾਰਨ ਕੈਂਸਲੇਸ਼ਨ ਰਿਪੋਰਟ ਦਾਖ਼ਲ ਕੀਤੀ ਗਈ ਹੈ। ਹਾਲਾਂਕਿ ਇਸ ਰਿਪੋਰਟ ’ਤੇ ਅੰਤਿਮ ਫੈਸਲਾ ਹੁਣ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਆਸਰਾ ਫਾਊਂਡੇਸ਼ਨ ਦੇ ਖਾਤੇ ਨੂੰ ਫਰਾਡ ਘੋਸ਼ਿਤ ਕਰਨ ਸਬੰਧੀ ਕੇਨਰਾ ਬੈਂਕ ਦੀ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਨੇ ਨੋਟ ਕੀਤਾ ਸੀ ਕਿ ਬੈਂਕ ਨੇ ਜਿਸ ਫੋਰੈਂਸਿਕ ਆਡਿਟ ਰਿਪੋਰਟ ਦੇ ਆਧਾਰ ’ਤੇ ਖਾਤੇ ਨੂੰ ਫਰਾਡ ਘੋਸ਼ਿਤ ਕੀਤਾ, ਉਸ ਦੀ ਪੂਰੀ ਕਾਪੀ ਸਬੰਧਤ ਧਿਰ ਨੂੰ ਉਪਲਬਧ ਨਹੀਂ ਕਰਵਾਈ ਗਈ ਸੀ। ਹੁਣ CBI ਦੀ ਕੈਂਸਲੇਸ਼ਨ ਰਿਪੋਰਟ ਨਾਲ ਮਾਮਲੇ ਵਿੱਚ ਨਾਮਜ਼ਦ ਪਰਿਵਾਰ ਨੂੰ ਰਾਹਤ ਮਿਲੀ ਹੈ, ਪਰ ਕੇਸ ਨੂੰ ਅੰਤਿਮ ਤੌਰ ’ਤੇ ਬੰਦ ਕਰਨ ਬਾਰੇ ਫੈਸਲਾ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਹੋਵੇਗਾ।
Relief To Desh Bhagat University Owner In Rs 18 53 Crore Fraud Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)