ਭੁੱਚੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗੀਰ ਸਿੰਘ ਦੇ ਪੁੱਤਰ ਤੇ ਗਾਇਕ ਹਰਸਿਮਰਨ ਸਿੰਘ ਦੀ ਪਾਵਰਕਾਮ ਦੇ ਐੱਸਡੀਓ ਨਾਲ ਫੋਨ ’ਤੇ ਹੋਈ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ ਹੈ। ਵੀਡੀਓ ਵਿੱਚ ਹਰਸਿਮਰਨ ਸਿੰਘ ਪਿੰਡ ਹਰਰਾਇਪੁਰ ਦੇ ਛੱਪੜ ਨਾਲ ਜੁੜੇ ਕਥਿਤ ਜਾਅਲੀ ਬਿਜਲੀ ਕੁਨੈਕਸ਼ਨ ਨੂੰ ਨਾ ਕੱਟਣ ਅਤੇ ਵਿਭਾਗੀ ਟੀਮ ਨਾ ਭੇਜਣ ਲਈ ਅਧਿਕਾਰੀ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਹਰਸਿਮਰਨ ਸਿੰਘ ਨੇ ਕਿਸ ਹੈਸੀਅਤ ਜਾਂ ਅਧਿਕਾਰ ਤਹਿਤ ਪਾਵਰਕਾਮ ਦੇ ਅਧਿਕਾਰੀ ਨੂੰ ਅਜਿਹੀ ਹਦਾਇਤ ਦਿੱਤੀ। ਸਬੰਧਤ ਐੱਸਡੀਓ ਨੇ ਕਿਹਾ ਕਿ ਉਨ੍ਹਾਂ ਨੂੰ ਹਰਸਿਮਰਨ ਸਿੰਘ ਦਾ ਫੋਨ ਆਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਜਾਅਲੀ ਜਾਂ ਨਾਜਾਇਜ਼ ਬਿਜਲੀ ਕੁਨੈਕਸ਼ਨ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਵਿਭਾਗ ਵੱਲੋਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਅਧਿਕਾਰੀ ਨੂੰ ਛੱਪੜ ਦਾ ਕੁਨੈਕਸ਼ਨ ਨਿਯਮਾਂ ਅਨੁਸਾਰ ਰੈਗੂਲਰ ਕਰਨ ਲਈ ਕਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਬਿਜਲੀ ਚੋਰੀ ਨੂੰ ਉਤਸ਼ਾਹਿਤ ਨਹੀਂ ਕਰਦੇ ਅਤੇ ਉਨ੍ਹਾਂ ਦਾ ਮਕਸਦ ਕੁਨੈਕਸ਼ਨ ਨੂੰ ਨਿਯਮਾਂ ਮੁਤਾਬਕ ਕਰਵਾਉਣਾ ਸੀ।
ਮਾਮਲੇ ਵਿੱਚ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਹਰਸਿਮਰਨ ਸਿੰਘ ਨੂੰ ਵਿਧਾਇਕ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜ਼ਿੰਮੇਵਾਰੀ ਜਾਂ ਲਿਖਤੀ ਅਧਿਕਾਰ ਦਿੱਤਾ ਗਿਆ ਸੀ। ਨਾਲ ਹੀ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਫੋਨ ਤੋਂ ਬਾਅਦ ਪਾਵਰਕਾਮ ਵੱਲੋਂ ਕੋਈ ਕਾਰਵਾਈ ਰੋਕੀ ਗਈ ਜਾਂ ਨਹੀਂ। ਮਾਮਲੇ ਦੀ ਸਥਿਤੀ ਸਪੱਸ਼ਟ ਕਰਨ ਲਈ ਵਿਭਾਗੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ।
Harsimran Singh s Conversation With Sdo Goes Viral Questions Raised Over Electricity Connection
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)