ਆਰਥਿਕ ਤੰਗੀ ਨੂੰ ਪਿੱਛੇ ਛੱਡ 5 ਵਿਦਿਆਰਥੀਆਂ ਨੇ ਨਾਮੀ ਇੰਜਨੀਅਰਿੰਗ ਸੰਸਥਾਵਾਂ ’ਚ ਬਣਾਈ ਥਾਂ

03/09/2026 | Public Times Bureau | Panjab

ਮਹਿੰਗੀ ਕੋਚਿੰਗ ਅਤੇ ਸੀਮਤ ਆਰਥਿਕ ਸਾਧਨਾਂ ਕਾਰਨ ਜਿਨ੍ਹਾਂ ਵਿਦਿਆਰਥੀਆਂ ਲਈ ਇੰਜਨੀਅਰ ਬਣਨ ਦਾ ਸੁਪਨਾ ਮੁਸ਼ਕਲ ਜਾਪਦਾ ਸੀ, ਨੈਸ਼ਨਲ ਸੁਪਰ 100 ਉਪਰਾਲੇ ਨੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ। ਐੱਚਐੱਮਈਐੱਲ ਅਤੇ ਸੀਐੱਸਆਰਐੱਲ ਦੀ ਸਾਂਝੇਦਾਰੀ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਤਹਿਤ ਮੁਫ਼ਤ ਜੇਈਈ ਤਿਆਰੀ ਹਾਸਲ ਕਰਨ ਵਾਲੇ ਪੰਜ ਵਿਦਿਆਰਥੀਆਂ ਨੇ ਐੱਨਆਈਟੀ ਸਮੇਤ ਵੱਖ-ਵੱਖ ਪ੍ਰਮੁੱਖ ਤਕਨੀਕੀ ਸੰਸਥਾਵਾਂ ਵਿੱਚ ਦਾਖਲਾ ਹਾਸਲ ਕੀਤਾ ਹੈ। ਫਾਜ਼ਿਲਕਾ ਦੇ ਅਭੈ ਸਾਮਾ ਅਤੇ ਅਬੋਹਰ ਦੇ ਅਜੈ ਕੁਮਾਰ ਦੀ ਚੋਣ ਐੱਨਆਈਟੀ ਜਲੰਧਰ ਵਿੱਚ ਕ੍ਰਮਵਾਰ ਇਲੈਕਟ੍ਰਾਨਿਕਸ ਅਤੇ ਸਿਵਲ ਇੰਜਨੀਅਰਿੰਗ ਲਈ ਹੋਈ ਹੈ। ਪਿੰਡ ਪੂਹਲੀ ਦੇ ਪ੍ਰਭਜੋਤ ਸਿੰਘ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ, ਕ੍ਰਿਸ਼ਨਾ ਬਾਈ ਦੀ ਸਰਕਾਰੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਅਤੇ ਅਨਮੋਲਪ੍ਰੀਤ ਸਿੰਘ ਦੀ ਪੰਜਾਬ ਯੂਨੀਵਰਸਿਟੀ ਦੇ ਯੂਆਈਈਟੀ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਲਈ ਚੋਣ ਹੋਈ ਹੈ।

ਇਹ ਵਿਦਿਆਰਥੀ 2025 ਵਿੱਚ ਨੈਸ਼ਨਲ ਸੁਪਰ 100 ਦਾਖਲਾ ਪ੍ਰੀਖਿਆ ਰਾਹੀਂ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਦਿੱਲੀ ਵਿੱਚ ਰਹਿ ਕੇ ਜੇਈਈ ਦੀ ਤਿਆਰੀ ਕੀਤੀ। ਮੁਫ਼ਤ ਰਿਹਾਇਸ਼, ਕੋਚਿੰਗ ਅਤੇ ਮਾਹਿਰ ਅਧਿਆਪਕਾਂ ਦੀ ਅਗਵਾਈ ਨੇ ਉਨ੍ਹਾਂ ਨੂੰ ਪ੍ਰਤੀਯੋਗੀ ਪ੍ਰੀਖਿਆ ਲਈ ਤਿਆਰ ਕੀਤਾ। ਪਿਛਲੇ ਚਾਰ ਸਾਲਾਂ ਵਿੱਚ ਇਸ ਉਪਰਾਲੇ ਰਾਹੀਂ ਹੁਣ ਤੱਕ 14 ਵਿਦਿਆਰਥੀ ਐੱਨਆਈਟੀ, ਆਈਆਈਟੀ ਸਮੇਤ ਨਾਮੀ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖਲਾ ਲੈ ਚੁੱਕੇ ਹਨ। ਇਨ੍ਹਾਂ ਵਿੱਚੋਂ ਅਭੈ ਸਾਮਾ ਦੀ ਕਹਾਣੀ ਆਰਥਿਕ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੀ ਮਿਸਾਲ ਹੈ। ਫਾਜ਼ਿਲਕਾ ਦੇ ਪਿੰਡ ਜੰਡਵਾਲਾ ਵਾਸੀ ਅਭੈ ਦੇ ਪਰਿਵਾਰ ਕੋਲ ਇਕ ਏਕੜ ਜ਼ਮੀਨ ਹੈ। ਪਿਤਾ ਦੀ ਗੰਭੀਰ ਬਿਮਾਰੀ ਅਤੇ ਪਰਿਵਾਰ ਦੀ ਸੀਮਤ ਆਮਦਨ ਕਾਰਨ ਮਹਿੰਗੀ ਕੋਚਿੰਗ ਦਾ ਖਰਚਾ ਚੁੱਕਣਾ ਸੰਭਵ ਨਹੀਂ ਸੀ।

ਸੁਪਰ 100 ਤਹਿਤ ਮਿਲੀ ਮੁਫ਼ਤ ਤਿਆਰੀ ਤੋਂ ਬਾਅਦ ਉਸ ਨੇ ਐੱਨਆਈਟੀ ਜਲੰਧਰ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਵਿੱਚ ਦਾਖਲਾ ਹਾਸਲ ਕੀਤਾ। ਪਿੰਡ ਪੂਹਲੀ ਦੇ ਪ੍ਰਭਜੋਤ ਸਿੰਘ ਦੇ ਪਿਤਾ ਮਜ਼ਦੂਰੀ ਕਰਦੇ ਹਨ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਸ ਨੇ ਇੰਜਨੀਅਰ ਬਣਨ ਦਾ ਸੁਪਨਾ ਜਾਰੀ ਰੱਖਿਆ। ਹੁਣ ਉਸ ਦੀ ਚੋਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣਾਉਟੀ ਸੂਝ-ਬੂਝ (AI) ਨਾਲ ਸਬੰਧਤ ਕੋਰਸ ਲਈ ਹੋਈ ਹੈ। ਇਸੇ ਤਰ੍ਹਾਂ ਅਜੈ ਕੁਮਾਰ, ਅਨਮੋਲਪ੍ਰੀਤ ਸਿੰਘ ਅਤੇ ਕ੍ਰਿਸ਼ਨਾ ਬਾਈ ਨੇ ਵੀ ਸੀਮਤ ਸਾਧਨਾਂ ਦੇ ਬਾਵਜੂਦ ਆਪਣੀ ਮਿਹਨਤ ਨਾਲ ਉੱਚ ਸਿੱਖਿਆ ਦੇ ਅਗਲੇ ਪੜਾਅ ਵਿੱਚ ਥਾਂ ਬਣਾਈ ਹੈ।

Overcoming Financial Hardship Five Students Secured Admission To Reputed Engineering Institutes


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App