‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ

05/09/2026 | Public Times Bureau | Panjab

ਨਸ਼ਿਆਂ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਵੱਲੋਂ ਸ਼ੁੱਕਰਵਾਰ ਸਵੇਰੇ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸਬ-ਡਵੀਜ਼ਨਾਂ ਦੇ 09 ਚਿੰਨ੍ਹਿਤ ਨਸ਼ਾ ਪ੍ਰਭਾਵਿਤ ਹੌਟਸਪੌਟਸ ’ਤੇ ਕੋਰਡਨ ਐਂਡ ਸਰਚ ਆਪ੍ਰੇਸ਼ਨ (CASO) ਚਲਾਇਆ ਗਿਆ। ਇਸ ਪੂਰੀ ਕਾਰਵਾਈ ਦੀ ਯੋਜਨਾ ਐਸ.ਪੀ. (ਹੈੱਡਕੁਆਰਟਰ) ਰਾਮਨਦੀਪ ਭੁੱਲਰ ਵੱਲੋਂ ਤਿਆਰ ਕੀਤੀ ਗਈ। ਉਨ੍ਹਾਂ ਵੱਲੋਂ ਸਾਰੇ ਸਬ-ਡਵੀਜ਼ਨਾਂ ਦੇ ਡੀ.ਐੱਸ.ਪੀਜ਼, ਡੀ.ਐੱਸ.ਪੀ. ਡੀ., ਇੰਸਪੈਕਟਰ CIA ਅਤੇ ਸਬੰਧਤ ਥਾਣਿਆਂ ਦੇ ਐੱਸ.ਐੱਚ.ਓਜ਼ ਨੂੰ ਚਿੰਨ੍ਹਿਤ ਹੌਟਸਪੌਟਸ ’ਤੇ ਤਾਲਮੇਲ ਨਾਲ ਕਾਰਵਾਈ ਕਰਨ ਲਈ ਵਿਸ਼ੇਸ਼ ਟੀਚੇ ਸੌਂਪੇ ਗਏ। ਇਸ ਕਾਰਵਾਈ ਦੌਰਾਨ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ NDPS ਐਕਟ ਤਹਿਤ 07 ਮੁਕੱਦਮੇ ਦਰਜ ਕੀਤੇ ਗਏ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਮੀਤ ਸਿੰਘ ਉਰਫ਼ ਰਿੰਕੂ, ਵਾਸੀ ਜਨਤਾ ਨਗਰ, ਮਲੇਰਕੋਟਲਾ,ਮੁਨੀਰ, ਵਾਸੀ ਮਕਾਨ ਨੰਬਰ 18, ਸਰੋਦ ਰੋਡ, ਮਲੇਰਕੋਟਲਾ,ਮੁਹੰਮਦ ਆਮਿਰ ਉਰਫ਼ ਟੀਟੂ, ਵਾਸੀ ਮੁਹੱਲਾ ਭੂਮੀਸੀ, ਮਲੇਰਕੋਟਲਾ; ਗੁਰਤੇਜ ਸਿੰਘ ਉਰਫ਼ ਬਿੰਦਾ, ਵਾਸੀ ਪਿੰਡ ਕਸਬਾ ਭੁਰਾਲ, ਮਲੇਰਕੋਟਲ, ਜਸਬੀਰ ਕੁਮਾਰ, ਵਾਸੀ ਮਕਾਨ ਨੰਬਰ 5, ਵਾਰਡ ਨੰਬਰ 15, ਅਹਿਮਦਗੜ, ਮਲਵਿੰਦਰ ਸਿੰਘ ਉਰਫ਼ ਵਿਸ਼ਾਲ, ਸਰਬਜੀਤ ਸਿੰਘ ਉਰਫ਼ ਸਾਹਿਲ; ਅੰਮ੍ਰਿਤਪਾਲ ਸਿੰਘ; ਪਰਵਿੰਦਰ ਸਿੰਘ, ਵਾਸੀ ਪਿੰਡ ਝੂਲ; ਨਵਤੇਜ ਸਿੰਘ, ਵਾਸੀ ਪਿੰਡ ਛੋਟਾ ਖੁੰਡਾ, ਅਹਿਮਦਗੜ੍ਹ, ਜ਼ਿਲ੍ਹਾ ਮਲੇਰਕੋਟਲਾ; ਗੁਰਸਤਕਿਰਤਪਾਲ ਸਿੰਘ ਉਰਫ਼ ਗੋਪੀ, ਵਾਸੀ ਮੋਹਮਦਪੁਰਾ; ਜਗਜੀਤ ਸਿੰਘ ਉਰਫ਼ ਜੱਗੀ, ਵਾਸੀ ਵਾਰਡ ਨੰਬਰ 11, ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨੇੜੇ, ਅਮਰਗੜ੍ਹ; ਅਤੇ ਮੁਹੰਮਦ ਸਲੀਮ ਉਰਫ਼ ਸੰਮੀ, ਵਾਸੀ ਪਿੰਡ ਹਿਮਤਾਨਾ, ਥਾਣਾ ਅਮਰਗੜ੍ਹ ਸ਼ਾਮਲ ਹਨ।

ਵੇਰਵੇ ਸਾਂਝੇ ਕਰਦਿਆਂ ਐੱਸ.ਐੱਸ.ਪੀ. ਮਲੇਰਕੋਟਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਬੰਧਤ ਥਾਣਿਆਂ ਦੇ ਐੱਸ.ਐੱਚ.ਓਜ਼ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਿੰਨ੍ਹਿਤ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਦੀ ਮਹੱਤਵਪੂਰਨ ਮਾਤਰਾ ਬਰਾਮਦ ਕੀਤੀ ਗਈ। ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਮਾਮਲਿਆਂ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਨਸ਼ਿਆਂ ਦੀ ਸਪਲਾਈ ਦੇ ਸਰੋਤ ਅਤੇ ਉਨ੍ਹਾਂ ਨਾਲ ਜੁੜੇ ਵਿਆਪਕ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਿਆਂ ਦੀ ਸਪਲਾਈ ਲੜੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਮਲੇਰਕੋਟਲਾ ਪੁਲਿਸ ਵੱਲੋਂ ਚਿੰਨ੍ਹਿਤ ਨਸ਼ਾ ਪ੍ਰਭਾਵਿਤ ਹੌਟਸਪੌਟਸ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਅਜਿਹੀਆਂ ਟੀਚਾਬੱਧ ਅਤੇ ਪ੍ਰਭਾਵਸ਼ਾਲੀ ਕਾਰਵਾਈਆਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।

Major Crackdown Against Drugs By Malerkotla Police Under The war Against Drugs Campaign


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App