72ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ਦੀ ਸੈਰੇਮਨੀ ਇਸ ਵਾਰ ਦਿੱਲੀ ਤੋਂ ਬਾਹਰ ਗੁਜਰਾਤ ਦੇ ਏਕਤਾ ਨਗਰ ਵਿੱਚ ਹੋਵੇਗੀ। ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਦ੍ਰੌਪਦੀ ਮੁਰਮੂ 22 ਸਤੰਬਰ ਨੂੰ ਐਵਾਰਡ ਜੇਤੂਆਂ ਨੂੰ ਸਨਮਾਨਿਤ ਕਰਨਗੇ।ਏਕਤਾ ਨਗਰ, ਜਿਸ ਨੂੰ ਪਹਿਲਾਂ ਕੇਵੜੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ‘ਸਟੈਚੂ ਆਫ ਯੂਨਿਟੀ’ ਲਈ ਮਸ਼ਹੂਰ ਹੈ। ਸਰਦਾਰ ਵੱਲਭਭਾਈ ਪਟੇਲ ਦੀ ਇਹ ਮੂਰਤੀ 597 ਫੁੱਟ ਉੱਚੀ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਕੀਤਾ ਸੀ।
1954 ਵਿੱਚ ਪਹਿਲਾ ਨੈਸ਼ਨਲ ਫ਼ਿਲਮ ਐਵਾਰਡ ਸਮਾਰੋਹ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਇਆ ਸੀ। ਇਸ ਤੋਂ ਬਾਅਦ ਜ਼ਿਆਦਾਤਰ ਸਮਾਰੋਹ ਇੱਥੇ ਹੀ ਕਰਵਾਏ ਜਾਂਦੇ ਰਹੇ ਹਨ। ਇਸ ਵਾਰ 72ਵਾਂ ਐਡੀਸ਼ਨ ਇਸ ਰਵਾਇਤ ਤੋਂ ਹਟ ਕੇ ਏਕਤਾ ਨਗਰ ਵਿੱਚ ਕਰਵਾਇਆ ਜਾ ਰਿਹਾ ਹੈ। ਯਾਮੀ ਗੌਤਮ, ਮਮੂਟੀ ਅਤੇ ਕਾਰਤਿਕ ਆਰੀਅਨ ਸਮੇਤ ਕਈ ਸਿਤਾਰਿਆਂ ਨੂੰ ਸਨਮਾਨ ਇਸ ਸਾਲ ‘ਆਰਟੀਕਲ 370’ ਨੂੰ ਬੈਸਟ ਫ਼ੀਚਰ ਫ਼ਿਲਮ ਚੁਣਿਆ ਗਿਆ ਹੈ, ਜਦਕਿ ਇਸ ਦੀ ਅਦਾਕਾਰਾ ਯਾਮੀ ਗੌਤਮ ਨੂੰ ਬੈਸਟ ਐਕਟ੍ਰੈੱਸ ਦਾ ਐਵਾਰਡ ਮਿਲਿਆ ਹੈ। ਰਾਜਕੁਮਾਰ ਰਾਓ ਦੀ ਫ਼ਿਲਮ ‘ਸ਼੍ਰੀਕਾਂਤ’ ਨੂੰ ਬੈਸਟ ਹਿੰਦੀ ਫ਼ੀਚਰ ਫ਼ਿਲਮ ਚੁਣਿਆ ਗਿਆ ਹੈ।
ਮਲਿਆਲਮ ਅਦਾਕਾਰ ਮਮੂਟੀ ਨੂੰ ‘ਬ੍ਰਹਮਯੁਗਮ’ ਅਤੇ ਕਾਰਤਿਕ ਆਰੀਅਨ ਨੂੰ ‘ਚੰਦੂ ਚੈਂਪੀਅਨ’ ਵਿੱਚ ਅਦਾਕਾਰੀ ਲਈ ਸਾਂਝੇ ਤੌਰ ’ਤੇ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਹੈ। ਰਣਦੀਪ ਹੁੱਡਾ ਨੂੰ ‘ਸਵਾਤੰਤਰਯ ਵੀਰ ਸਾਵਰਕਰ’ ਲਈ ਬੈਸਟ ਡੈਬਿਊ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ‘ਕਲਕੀ 2898 ਏਡੀ’ ਨੂੰ ਬੈਸਟ ਪਾਪੂਲਰ ਫ਼ਿਲਮ ਪ੍ਰੋਵਾਈਡਿੰਗ ਵ੍ਹੋਲਸਮ ਐਂਟਰਟੇਨਮੈਂਟ ਅਤੇ ‘ਕੈਪਟਨ ਮਿਲਰ’ ਨੂੰ ਰਾਸ਼ਟਰੀ, ਸਮਾਜਿਕ ਅਤੇ ਵਾਤਾਵਰਣਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਵਾਲੀ ਬੈਸਟ ਫ਼ੀਚਰ ਫ਼ਿਲਮ ਚੁਣਿਆ ਗਿਆ ਹੈ। 22 ਸਤੰਬਰ ਨੂੰ ਹੋਣ ਵਾਲੀ ਸੈਰੇਮਨੀ ਵਿੱਚ 2024 ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚੋਂ ਬਿਹਤਰੀਨ ਅਦਾਕਾਰਾਂ, ਨਿਰਦੇਸ਼ਕਾਂ, ਸੰਗੀਤਕਾਰਾਂ ਅਤੇ ਹੋਰ ਫ਼ਿਲਮ ਜਗਤ ਦੀਆਂ ਹਸਤੀਆਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
The 72nd National Film Awards Ceremony Will Be Held In Ekta Nagar Gujarat Not Delhi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)