ਪੀਜੀਆਈ ਦੇ ਰਿਕਾਰਡ ’ਚ ਨਵਜਾਤ ਦੇ ਲਿੰਗ ਨੂੰ ਲੈ ਕੇ ਵੱਖ-ਵੱਖ ਦਾਅਵੇ

09/09/2026 | Public Times Bureau | Panjab

ਪੀਜੀਆਈ ਵਿੱਚ ਜਨਮੇ ਇੱਕ ਬੇਹੱਦ ਪ੍ਰੀਮੈਚਿਊਰ ਨਵਜਾਤ ਦੇ ਲਿੰਗ ਸਬੰਧੀ ਵੱਖ-ਵੱਖ ਜਾਣਕਾਰੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਜਾਂਚ ਅਧੀਨ ਹੈ। ਪੀਜੀਆਈ ਦੇ ਸ਼ੁਰੂਆਤੀ ਰਿਕਾਰਡ ਵਿੱਚ ਨਵਜਾਤ ਨੂੰ ‘ਮੇਲ ਬੇਬੀ’ ਦਰਜ ਕੀਤਾ ਗਿਆ, ਜਦਕਿ ਪਰਿਵਾਰ ਮੁਤਾਬਕ ਮੋਰਿੰਡਾ ਦੇ ਨਿੱਜੀ ਹਸਪਤਾਲ ਵਿੱਚ ਉਸ ਨੂੰ ਬੱਚੀ ਦੱਸਿਆ ਗਿਆ। ਨਵਜਾਤ ਦੀ ਮੌਤ ਤੋਂ ਬਾਅਦ ਮੌਤ ਸਰਟੀਫਿਕੇਟ ਵਿੱਚ ਲਿੰਗ ‘ਟਰਾਂਸਜੈਂਡਰ’ ਦਰਜ ਹੋਣ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਲਿੰਗ ਸਪੱਸ਼ਟ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਮਨੀਮਾਜਰਾ ਵਾਸੀ 22 ਸਾਲਾ ਮਹਿਲਾ ਨੂੰ 17 ਅਗਸਤ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। 18 ਅਗਸਤ ਸਵੇਰੇ ਕਰੀਬ 5:20 ਵਜੇ ਜਣੇਪੇ ਤੋਂ ਬਾਅਦ ਜਨਮੇ ਨਵਜਾਤ ਦੀ ਉਮਰ ਲਗਭਗ 23 ਹਫ਼ਤੇ ਅਤੇ ਭਾਰ ਕਰੀਬ 600 ਗ੍ਰਾਮ ਸੀ। ਬੇਹੱਦ ਪ੍ਰੀਮੈਚਿਊਰ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਸੀ ਅਤੇ ਐੱਨਆਈਸੀਯੂ ਇਲਾਜ ਦੀ ਲੋੜ ਸੀ। ਪਰਿਵਾਰ ਮੁਤਾਬਕ ਪੀਜੀਆਈ ਵਿੱਚ ਬੈੱਡ ਨਾ ਮਿਲਣ ਕਾਰਨ ਨਵਜਾਤ ਨੂੰ 18 ਅਗਸਤ ਦੀ ਰਾਤ ਮੋਰਿੰਡਾ ਦੇ ਫਤਿਹ ਹਸਪਤਾਲ ਲਿਜਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਜਾਂਚ ਤੋਂ ਬਾਅਦ ਨਵਜਾਤ ਨੂੰ ਬੱਚੀ ਦੱਸਿਆ ਗਿਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਨਵਜਾਤ ਦੀ ਪਛਾਣ ਅਤੇ ਅਦਲਾ-ਬਦਲੀ ਦੀ ਸੰਭਾਵਨਾ ’ਤੇ ਸ਼ੱਕ ਜਤਾਇਆ ਗਿਆ।

ਸ਼ਿਕਾਇਤ ਤੋਂ ਬਾਅਦ ਨਵਜਾਤ ਨੂੰ ਮੁੜ ਪੀਜੀਆਈ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ 21 ਅਗਸਤ ਨੂੰ ਉਸ ਦੀ ਮੌਤ ਹੋ ਗਈ। ਮੌਤ ਦੇ ਸਰਟੀਫਿਕੇਟ ਵਿੱਚ ਬੇਹੱਦ ਪ੍ਰੀਮੈਚਿਊਰਿਟੀ, ਘੱਟ ਭਾਰ, ਗੰਭੀਰ ਸਾਹ ਸਬੰਧੀ ਸਮੱਸਿਆਵਾਂ ਅਤੇ ਸੈਪਟਿਕ ਸ਼ਾਕ ਨਾਲ ਜੁੜੀਆਂ ਜਟਿਲਤਾਵਾਂ ਨੂੰ ਮੌਤ ਦੇ ਕਾਰਨਾਂ ਵਿੱਚ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਦੋਵਾਂ ਹਸਪਤਾਲਾਂ ਦੇ ਮੈਡੀਕਲ ਰਿਕਾਰਡ, ਨਵਜਾਤ ਦੇ ਪਛਾਣ ਟੈਗ, ਡਿਊਟੀ ਰੋਸਟਰ ਅਤੇ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਡੀਐੱਨਏ ਅਤੇ ਲਿੰਗ ਨਿਰਧਾਰਨ ਦੀ ਜਾਂਚ ਨਾਲ ਹੀ ਨਵਜਾਤ ਦੀ ਪਛਾਣ ਅਤੇ ਲਿੰਗ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ। ਪੀਜੀਆਈ ਨੇ ਕਿਹਾ ਕਿ ਮਾਮਲਾ ਸਮਰੱਥ ਅਧਿਕਾਰੀਆਂ ਦੀ ਜਾਂਚ ਅਧੀਨ ਹੈ। ਸੰਸਥਾ ਮੁਤਾਬਕ ਜਾਂਚ ਪੂਰੀ ਹੋਣ ਅਤੇ ਤੱਥ ਸਥਾਪਿਤ ਹੋਣ ਤੋਂ ਬਾਅਦ ਹੀ ਮਾਮਲੇ ਬਾਰੇ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।

Conflicting Claims Regarding The Newborn s Gender In Pgi Records


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App