ਘਨੌਰ ’ਚ ਪਿਕਅੱਪ ਚਾਲਕ ਦੀ ਨਹਿਰ ’ਚੋਂ ਲਾਸ਼ ਮਿਲਣ ’ਤੇ ਹੰਗਾਮਾ, ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ

10/09/2026 | Public Times Bureau | Panjab

ਪਿੰਡ ਘਨੌਰੀ ਖੇੜਾ ਦੇ 40 ਸਾਲਾ ਪਿਕਅੱਪ ਚਾਲਕ ਟੀਟੂ ਰਾਮ ਦੀ ਲਾਸ਼ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਵਿੱਚੋਂ ਜਨਸੂਈ ਹੈੱਡ ਨੇੜਿਓਂ ਬਰਾਮਦ ਹੋਣ ਤੋਂ ਬਾਅਦ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਥਾਣਾ ਘਨੌਰ ਦੇ ਬਾਹਰ ਧਰਨਾ ਦਿੱਤਾ। ਪਰਿਵਾਰ ਨੇ ਮ੍ਰਿਤਕ ਦੀ ਦੇਹ ਗੱਡੀ ਵਿੱਚ ਰੱਖ ਕੇ ਘਨੌਰ-ਪਟਿਆਲਾ ਸੜਕ ਵੀ ਜਾਮ ਕਰ ਦਿੱਤੀ। ਜਾਣਕਾਰੀ ਅਨੁਸਾਰ ਟੀਟੂ ਰਾਮ 6 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਆਪਣੀ ਮਹਿੰਦਰਾ ਪਿਕਅੱਪ ਲੈ ਕੇ ਘਰੋਂ ਨਿਕਲਿਆ ਸੀ। ਕਰੀਬ ਇੱਕ ਘੰਟੇ ਬਾਅਦ ਉਸ ਨੇ ਪਰਿਵਾਰ ਨੂੰ ਜਲਦ ਵਾਪਸ ਆਉਣ ਦੀ ਗੱਲ ਕਹੀ, ਪਰ ਉਹ ਘਰ ਨਹੀਂ ਪਰਤਿਆ। ਸ਼ਾਮ ਨੂੰ ਉਸ ਦੀ ਗੱਡੀ ਬਘੌਰਾ ਨਹਿਰ ਪੁਲ ਨੇੜੇ ਲਾਵਾਰਿਸ ਹਾਲਤ ਵਿੱਚ ਮਿਲੀ ਅਤੇ ਨੇੜੇ ਉਸ ਦੀਆਂ ਚੱਪਲਾਂ ਵੀ ਪਈਆਂ ਸਨ। ਪਰਿਵਾਰ ਵੱਲੋਂ ਉਸ ਦੀ ਭਾਲ ਜਾਰੀ ਰੱਖੀ ਗਈ, ਜਿਸ ਦੌਰਾਨ ਹੁਣ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ।

ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਘਟਨਾ ਤੋਂ 8-10 ਦਿਨ ਪਹਿਲਾਂ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਨੇ ਖੁਦ ਨੂੰ ਆੜ੍ਹਤੀ ਦੱਸਦਿਆਂ ਟੀਟੂ ਰਾਮ ਤੋਂ ਪੈਸੇ ਲੈਣ ਦੀ ਗੱਲ ਕੀਤੀ ਅਤੇ ਜਾਂਦੇ ਸਮੇਂ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ। ਇਸ ਦੇ ਆਧਾਰ ’ਤੇ ਪਰਿਵਾਰ ਨੇ ਟੀਟੂ ਰਾਮ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟੇ ਜਾਣ ਦਾ ਸ਼ੱਕ ਜਤਾਇਆ ਹੈ। ਧਰਨੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ। ਮ੍ਰਿਤਕ ਦੀ ਸਾਲ਼ੀ ਡਾ. ਲੱਛਮੀ ਦੇਵੀ ਨੇ ਦੋਸ਼ ਲਗਾਇਆ ਕਿ ਟੀਟੂ ਰਾਮ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਰਹੀ, ਪਰ ਪੁਲਿਸ ਵੱਲੋਂ ਲੋੜੀਂਦੀ ਮਦਦ ਨਹੀਂ ਮਿਲੀ।

ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਘਨੌਰ ਦੇ ਐਸ.ਐਚ.ਓ. ਸਬ-ਇੰਸਪੈਕਟਰ ਗੁਰਮੁਖ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ। ਡੀ.ਐਸ.ਪੀ. ਘਨੌਰ ਦਲਜੀਤ ਸਿੰਘ ਵਿਰਕ ਮੁਤਾਬਕ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਘਨੌਰ ਵਿੱਚ ਐਫ.ਆਈ.ਆਰ. ਨੰਬਰ 89 ਦਰਜ ਕੀਤੀ ਗਈ ਹੈ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 103(1), 351(2) ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Uproar In Ghanaur After Pickup Driver s Body Found In Canal Family Suspects Murder


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App