ਉੱਤਮ ਨਗਰ ਦੀ ਜੇ.ਜੇ. ਕਾਲੋਨੀ, ਹਸਤਸਾਲ ਵਿੱਚ ਇੱਕ ਪਿਤਾ ਵੱਲੋਂ ਆਪਣੇ ਅੱਠ ਦਿਨਾਂ ਦੇ ਨਵਜੰਮੇ ਪੁੱਤਰ ਨੂੰ ਕਥਿਤ ਤੌਰ ’ਤੇ 2.5 ਲੱਖ ਰੁਪਏ ਵਿੱਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢੀ ਔਰਤ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਜਾਂਚ ਕਰਦਿਆਂ ਬੱਚੇ ਨੂੰ ਹਰਿਆਣਾ ਦੇ ਜੀਂਦ ਤੋਂ ਸਹੀ-ਸਲਾਮਤ ਬਰਾਮਦ ਕਰ ਲਿਆ। ਪੁਲਿਸ ਨੇ ਬੱਚੇ ਦੇ ਪਿਤਾ ਜੈਰਾਮ ਅਤੇ ਫਗਵਾੜਾ ਦੀ ਰਹਿਣ ਵਾਲੀ ਮਮਤਾ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ ਮਾਮਲੇ ਵਿੱਚ 72 ਸਾਲਾ ਅਨੀਤਾ ਦੀ ਭੂਮਿਕਾ ਵੀ ਸਾਹਮਣੇ ਆਈ ਹੈ, ਜੋ ਦਾਈ ਦਾ ਕੰਮ ਕਰਦੀ ਹੈ ਅਤੇ ਕਥਿਤ ਤੌਰ ’ਤੇ ਬੱਚੇ ਲਈ ਖਰੀਦਦਾਰ ਦਾ ਪ੍ਰਬੰਧ ਕਰਨ ਵਿੱਚ ਸ਼ਾਮਲ ਸੀ।
ਪੁਲਿਸ ਅਨੁਸਾਰ, 28 ਅਗਸਤ ਨੂੰ ਜੈਰਾਮ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ। 5 ਸਤੰਬਰ ਨੂੰ ਮਮਤਾ ਦੋ ਹੋਰ ਔਰਤਾਂ ਨਾਲ ਅਨੀਤਾ ਦੇ ਘਰ ਪਹੁੰਚੀ, ਜਿੱਥੇ ਜੈਰਾਮ ਨੇ ਕਥਿਤ ਤੌਰ ’ਤੇ 2.50 ਲੱਖ ਰੁਪਏ ਲੈ ਕੇ ਬੱਚਾ ਉਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਉੱਤਮ ਨਗਰ ਥਾਣੇ ਵਿੱਚ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 81 ਤਹਿਤ ਕੇਸ ਦਰਜ ਕੀਤਾ ਗਿਆ। ਤਕਨੀਕੀ ਨਿਗਰਾਨੀ ਦੀ ਮਦਦ ਨਾਲ ਪੁਲਿਸ ਜੀਂਦ ਪਹੁੰਚੀ ਅਤੇ ਬੱਚੇ ਨੂੰ ਬਰਾਮਦ ਕਰ ਲਿਆ। ਪੁਲਿਸ ਵੱਲੋਂ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਕਿਸੇ ਸੰਗਠਿਤ ਬੱਚਾ ਤਸਕਰੀ ਗਿਰੋਹ ਨਾਲ ਜੁੜਿਆ ਹੋਣ ਤੋਂ ਇਨਕਾਰ ਕੀਤਾ ਹੈ।
8 day old Newborn Son Sold For 2 5 Lakh Police Safely Recovered Him From Jind
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)