ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਸ਼ਾਨਦਾਰ ਕੰਸਰਟ ਦੌਰਾਨ ਆਪਣੇ ਅਗਲੇ ਭਾਰਤ ਸ਼ੋਅ ਦਾ ਐਲਾਨ ਕਰ ਦਿੱਤਾ ਹੈ। ਦਿਲਜੀਤ ਨੇ ਦੱਸਿਆ ਕਿ ਉਹ 21 ਨਵੰਬਰ 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਐਲਾਨ ਦਾ ਦਰਸ਼ਕਾਂ ਨੇ ਤਾਲੀਆਂ ਅਤੇ ਚੀਅਰਜ਼ ਨਾਲ ਜ਼ੋਰਦਾਰ ਸਵਾਗਤ ਕੀਤਾ। ਇਹ ਐਲਾਨ 12 ਸਤੰਬਰ ਨੂੰ ਉਨ੍ਹਾਂ ਦੇ ‘ਔਰਾ ਵਰਲਡ ਟੂਰ’ ਦੌਰਾਨ ਵੈਂਬਲੀ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਕੀਤਾ ਗਿਆ। ਅਹਿਮਦਾਬਾਦ ਦਾ ਇਹ ਸ਼ੋਅ 2024 ਦੇ ‘ਦਿਲ-ਲੁਮਿਨਾਟੀ ਇੰਡੀਆ ਟੂਰ’ ਤੋਂ ਬਾਅਦ ਸ਼ਹਿਰ ਵਿੱਚ ਦਿਲਜੀਤ ਦੀ ਵਾਪਸੀ ਹੋਵੇਗੀ। ਸ਼ੋਅ ਦੀਆਂ ਟਿਕਟਾਂ, ਕੀਮਤ ਅਤੇ ਬੁਕਿੰਗ ਨਾਲ ਜੁੜੀ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ ਹੈ।
ਵੈਂਬਲੀ ’ਚ ਪਹਿਲੇ ਪੰਜਾਬੀ ਕਲਾਕਾਰ ਵਜੋਂ ਰਚਿਆ ਇਤਿਹਾਸ ਵੈਂਬਲੀ ਸਟੇਡੀਅਮ ਵਿੱਚ ਦਿਲਜੀਤ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ। ਖਚਾਖਚ ਭਰੇ ਸਟੇਡੀਅਮ ਵਿੱਚ ਉਨ੍ਹਾਂ ਨੇ ‘ਪੰਜਾਬੀ ਆ ਗਏ ਵੈਂਬਲੀ ਓਏ!’ ਨਾਲ ਆਪਣੀ ਪਰਫਾਰਮੈਂਸ ਦੀ ਸ਼ੁਰੂਆਤ ਕੀਤੀ। ਦੋ ਘੰਟਿਆਂ ਤੋਂ ਵੱਧ ਚੱਲੇ ਕੰਸਰਟ ਦੌਰਾਨ ਉਨ੍ਹਾਂਦੇ ਕਈ ਹਿੱਟ ਗੀਤ ਪੇਸ਼ ਕੀਤੇ। ਦਿਲਜੀਤ ਨੇ ਕੰਸਰਟ ਦੌਰਾਨ ਦਰਸ਼ਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਬੱਚਿਆਂ ਸਮੇਤ ਕਈ ਪ੍ਰਸ਼ੰਸਕਾਂ ਨੂੰ ਸਟੇਜ ’ਤੇ ਬੁਲਾਇਆ। ਕੰਸਰਟ ਦੇ ਅੰਤ ਵਿੱਚ ‘ਮੈਂ ਹਾਂ ਪੰਜਾਬੀ’ ਗੀਤ ਅਤੇ ਆਤਿਸ਼ਬਾਜ਼ੀ ਨਾਲ ਸ਼ੋਅ ਦਾ ਸ਼ਾਨਦਾਰ ਸਮਾਪਨ ਕੀਤਾ ਗਿਆ।ਕੋਲਡਪਲੇ ਦਾ ਵੀ ਕੀਤਾ ਜ਼ਿਕਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਦੇ ਐਲਾਨ ਦੌਰਾਨ ਦਿਲਜੀਤ ਨੇ ਉੱਥੇ ਕੋਲਡਪਲੇ ਵੱਲੋਂ ਕੀਤੇ ਗਏ ਕੰਸਰਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦਾ ਇੰਨਾ ਵੱਡਾ ਸਟੇਡੀਅਮ ਹੈ ਤਾਂ ਉੱਥੇ ਪੰਜਾਬੀ ਕਲਾਕਾਰ ਦੀ ਪਰਫਾਰਮੈਂਸ ਵੀ ਹੋਣੀ ਚਾਹੀਦੀ ਹੈ।
Diljit Dosanjh Makes A Major Announcement After Making History At Wembley Show To Be Held In Ahmedabad On November 21
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)