ਭਾਰਤੀ ਗੇਂਦਬਾਜ਼ਾਂ ਅੱਗੇ ਅਫ਼ਗਾਨਿਸਤਾਨ ਦੀ ਪਾਰੀ ਲੜਖੜਾਈ, ਉਮਰਜ਼ਈ ਦੇ ਤੂਫ਼ਾਨੀ 64 ਨਾਲ 156 ਦੌੜਾਂ ਤੱਕ ਪਹੁੰਚਿਆ

14/09/2026 | Public Times Bureau | Panjab

ਅਰੁਣ ਜੇਤਲੀ ਸਟੇਡੀਅਮ ’ਚ ਐਤਵਾਰ ਨੂੰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਅਫ਼ਗਾਨਿਸਤਾਨ ਨੂੰ 20 ਓਵਰਾਂ ’ਚ 8 ਵਿਕਟਾਂ ’ਤੇ 156 ਦੌੜਾਂ ਤੱਕ ਸੀਮਤ ਕਰ ਦਿੱਤਾ। ਇੱਕ ਸਮੇਂ ਅਫ਼ਗਾਨ ਟੀਮ 10 ਓਵਰਾਂ ’ਚ 5 ਵਿਕਟਾਂ ਗੁਆ ਕੇ ਸਿਰਫ਼ 56 ਦੌੜਾਂ ’ਤੇ ਸੰਘਰਸ਼ ਕਰ ਰਹੀ ਸੀ, ਪਰ ਮੁਹੰਮਦ ਨਬੀ ਅਤੇ ਅਜਮਤੁੱਲਾਹ ਉਮਰਜ਼ਈ ਦੀ 83 ਦੌੜਾਂ ਦੀ ਸਾਂਝੇਦਾਰੀ ਨੇ ਪਾਰੀ ਨੂੰ ਸੰਭਾਲ ਲਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪਾਵਰਪਲੇਅ ’ਚ ਹੀ ਅਫ਼ਗਾਨਿਸਤਾਨ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ ਦੂਜੀ ਗੇਂਦ ’ਤੇ ਰਹਿਮਾਨੁੱਲਾਹ ਗੁਰਬਾਜ਼ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ।

ਇਸ ਤੋਂ ਬਾਅਦ ਇਬ੍ਰਾਹਿਮ ਜ਼ਾਦਰਾਨ 11 ਦੌੜਾਂ ਬਣਾ ਕੇ ਰਨਆਊਟ ਹੋਏ। ਅਰਸ਼ਦੀਪ ਸਿੰਘ ਨੇ ਸਾਦਿਕ ਅਟਲ ਨੂੰ 13 ਦੌੜਾਂ ’ਤੇ ਪੈਵੇਲੀਅਨ ਭੇਜਿਆ, ਜਦਕਿ ਅਕਸ਼ਰ ਪਟੇਲ ਨੇ ਗੁਲਬਦਿਨ ਨਈਬ ਨੂੰ ਸਿਰਫ਼ 2 ਦੌੜਾਂ ’ਤੇ ਆਊਟ ਕੀਤਾ। ਵਰੁਣ ਚੱਕਰਵਰਤੀ ਨੇ ਦਰਵੇਸ਼ ਰਸੂਲੀ ਨੂੰ 2 ਦੌੜਾਂ ’ਤੇ ਬੋਲਡ ਕਰਕੇ ਅਫ਼ਗਾਨਿਸਤਾਨ ਨੂੰ ਪੰਜਵਾਂ ਝਟਕਾ ਦਿੱਤਾ। ਨਬੀ-ਉਮਰਜ਼ਈ ਨੇ ਸੰਭਾਲੀ ਪਾਰੀ 56 ਦੌੜਾਂ ’ਤੇ ਪੰਜ ਵਿਕਟਾਂ ਡਿੱਗਣ ਤੋਂ ਬਾਅਦ ਮੁਹੰਮਦ ਨਬੀ ਅਤੇ ਅਜਮਤੁੱਲਾਹ ਉਮਰਜ਼ਈ ਨੇ ਜ਼ਿੰਮੇਵਾਰੀ ਸੰਭਾਲੀ। ਦੋਵਾਂ ਨੇ ਛੇਵੀਂ ਵਿਕਟ ਲਈ 58 ਗੇਂਦਾਂ ’ਚ 83 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

ਨਬੀ ਨੇ 27 ਗੇਂਦਾਂ ’ਚ 33 ਦੌੜਾਂ ਬਣਾਈਆਂ। ਅਰਸ਼ਦੀਪ ਨੇ 17ਵੇਂ ਓਵਰ ’ਚ ਨਬੀ ਨੂੰ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ 19ਵੇਂ ਓਵਰ ’ਚ ਅਰਸ਼ਦੀਪ ਨੇ ਰਾਸ਼ਿਦ ਖਾਨ ਨੂੰ 1 ਦੌੜ ’ਤੇ ਆਊਟ ਕੀਤਾ। ਇਸੇ ਓਵਰ ’ਚ ਨੂਰ ਅਹਿਮਦ ਵੀ ਰਨਆਊਟ ਹੋ ਗਏ। ਆਖਰੀ ਓਵਰ ’ਚ ਉਮਰਜ਼ਈ ਦਾ ਧਮਾਕਾ ਅਫ਼ਗਾਨਿਸਤਾਨ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ, ਪਰ ਉਮਰਜ਼ਈ ਨੇ ਆਖਰ ਤੱਕ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ। ਸ਼ਿਵਮ ਦੂਬੇ ਵੱਲੋਂ ਕੀਤੇ ਪਾਰੀ ਦੇ ਆਖਰੀ ਓਵਰ ’ਚ ਉਮਰਜ਼ਈ ਨੇ ਦੋ ਛੱਕੇ ਅਤੇ ਦੋ ਚੌਕੇ ਲਗਾ ਕੇ 21 ਦੌੜਾਂ ਬਟੋਰੀਆਂ। ਉਮਰਜ਼ਈ ਨੇ 44 ਗੇਂਦਾਂ ’ਚ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 64 ਦੌੜਾਂ ਬਣਾਈਆਂ। ਮੁਜੀਬ ਉਰ ਰਹਿਮਾਨ 9 ਦੌੜਾਂ ’ਤੇ ਨਾਬਾਦ ਰਹੇ। ਇਸ ਤਰ੍ਹਾਂ ਅਫ਼ਗਾਨਿਸਤਾਨ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਵਾਪਸੀ ਕਰਦਿਆਂ 20 ਓਵਰਾਂ ’ਚ 8 ਵਿਕਟਾਂ ’ਤੇ 156 ਦੌੜਾਂ ਦਾ ਸਕੋਰ ਖੜ੍ਹਾ ਕੀਤਾ।


Afghanistan s Innings Faltered Against Indian Bowlers Reached 156 Runs Thanks To Omarzai s Explosive 64


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App