ਕੈਨੇਡਾ ਤੋਂ ਡਿਪੋਰਟ ਹੋਇਆ ਲਾਰੈਂਸ ਗੈਂਗ ਦਾ ਅਹਿਮ ਮੁਹਰਾ, ਦਿੱਲੀ ਉਤਰਦਿਆਂ ਹੀ AGTF ਨੇ ਧੱਫੜਿਆ

15/09/2026 | Public Times Bureau | Panjab

ਵਿਦੇਸ਼ੀ ਧਰਤੀ ਤੋਂ ਪੰਜਾਬ 'ਚ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰਾਂ ਦੀਆਂ ਜੜ੍ਹਾਂ ਵੱਢਦਿਆਂ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਸੱਜੇ ਹੱਥ ਮੰਨੇ ਜਾਂਦੇ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਹੁੰਦਿਆਂ ਹੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੱਥੀਂ ਦਬੋਚ ਲਿਆ ਗਿਆ। ਜਾਂਚ ਮੁਤਾਬਕ ਕਰਮਵੀਰ ਨੇ ਅਮਰੀਕਾ ਵਿੱਚ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਸੁਰੱਖਿਅਤ ਠਿਕਾਣੇ ਅਤੇ ਹਰ ਤਰ੍ਹਾਂ ਦਾ ਰਜਿਸਟਿਕ ਸਹਾਰਾ ਦਿੱਤਾ ਸੀ। ਪੰਜਾਬ ਪੁਲਿਸ ਵੱਲੋਂ 3 ਸਤੰਬਰ 2026 ਨੂੰ ਜਾਰੀ ਕੀਤੇ ਗਏ ਲੁੱਕ ਆਊਟ ਸਰਕੁਲਰ (LOC) ਦੇ ਆਧਾਰ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਕਰਮਵੀਰ ਵਿਰੁੱਧ ਆਰਮਜ਼ ਐਕਟ, ਪਾਸਪੋਰਟ ਐਕਟ ਅਤੇ ਸੰਗੀਨ ਅਪਰਾਧਿਕ ਧਾਰਾਵਾਂ ਹੇਠ ਪਰਚਾ ਦਰਜ ਹੈ। ਕਤਲ, ਕਤਲ ਦੀ ਕੋਸ਼ਿਸ਼ ਅਤੇ ਰੰਗਦਾਰੀ ਵਰਗੇ ਕਈ ਪੁਰਾਣੇ ਮਾਮਲਿਆਂ ਵਿੱਚ ਨਾਮਜ਼ਦ ਕਰਮਵੀਰ ਤੋਂ ਹੁਣ ਸਰਹੱਦ ਪਾਰ ਚੱਲ ਰਹੇ ਅਪਰਾਧਿਕ ਨੈੱਟਵਰਕ, ਵਿਦੇਸ਼ੀ ਫੰਡਿੰਗ ਅਤੇ ਗੈਂਗ ਦੇ ਬਾਕੀ ਮਦਦਗਾਰਾਂ ਦੀਆਂ ਕੜੀਆਂ ਜੋੜਨ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ।

Key Operative Of The Lawrence Gang Deported From Canada Agtf Nabbed Him Immediately Upon His Arrival In Delhi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App