ਪੰਜਾਬ ਦੇ 66 ਸਕੂਲਾਂ ’ਚ ਹੋਵੇਗਾ ਗਲੋਬਲ ਯੂਥ ਤੰਬਾਕੂ ਸਰਵੇਖਣ

19/09/2026 | Public Times Bureau | Panjab

ਪੰਜਾਬ ਦੇ 66 ਚੁਣੇ ਹੋਏ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਗਲੋਬਲ ਯੂਥ ਤੰਬਾਕੂ ਸਰਵੇ (GYTS-5) ਕਰਵਾਇਆ ਜਾ ਰਿਹਾ ਹੈ। ਅਗਸਤ ਤੋਂ ਦਸੰਬਰ 2026 ਤੱਕ ਹੋਣ ਵਾਲੇ ਇਸ ਸਰਵੇਖਣ ਵਿੱਚ 13 ਤੋਂ 15 ਸਾਲ ਦੀ ਉਮਰ ਦੇ ਕਲਾਸ 8ਵੀਂ, 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸਰਵੇਖਣ ਰਾਹੀਂ ਵਿਦਿਆਰਥੀਆਂ ਵਿੱਚ ਤੰਬਾਕੂ ਸੇਵਨ, ਸਾਥੀਆਂ ਦੇ ਪ੍ਰਭਾਵ, ਦੂਜਿਆਂ ਦੇ ਸਿਗਰਟਨੋਸ਼ੀ ਦੇ ਧੂੰਏਂ ਦੇ ਸੰਪਰਕ ਅਤੇ ਤੰਬਾਕੂ ਨਾਲ ਜੁੜੇ ਹੋਰ ਜੋਖਮ ਕਾਰਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਦੇਸ਼ ਪੱਧਰ ’ਤੇ ਹੋ ਰਹੇ ਇਸ ਸਰਵੇਖਣ ਲਈ ਆਈਸੀਐੱਮਆਰ-ਨੈਸ਼ਨਲ ਇੰਸਟੀਚਿਊਟ ਆਫ ਐਪੀਡਿਮੀਓਲੋਜੀ, ਚੇਨਈ ਨੂੰ ਰਾਸ਼ਟਰੀ ਨੋਡਲ ਏਜੰਸੀ ਬਣਾਇਆ ਗਿਆ ਹੈ।

ਪੰਜਾਬ ਵਿੱਚ ਅੰਮ੍ਰਿਤਸਰ ਦੇ 9, ਲੁਧਿਆਣਾ ਦੇ 7 ਅਤੇ ਜਲੰਧਰ ਦੇ 6 ਸਕੂਲਾਂ ਦੀ ਚੋਣ ਕੀਤੀ ਗਈ ਹੈ। ਹੁਸ਼ਿਆਰਪੁਰ, ਪਟਿਆਲਾ ਅਤੇ ਸੰਗਰੂਰ ਦੇ 5-5, ਜਦਕਿ ਬਰਨਾਲਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ 3-3 ਸਕੂਲ ਸਰਵੇਖਣ ਵਿੱਚ ਸ਼ਾਮਲ ਹਨ। ਹੋਰ ਚੁਣੇ ਗਏ ਜ਼ਿਲ੍ਹਿਆਂ ਵਿੱਚ 1 ਤੋਂ 2 ਸਕੂਲ ਸ਼ਾਮਲ ਕੀਤੇ ਗਏ ਹਨ। ਐੱਸਸੀਈਆਰਟੀ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਚੁਣੇ ਗਏ ਸਕੂਲਾਂ ਦੇ ਮੁਖੀਆਂ ਨੂੰ ਸਰਵੇਖਣ ਟੀਮਾਂ ਨੂੰ ਲੋੜੀਂਦੀਆਂ ਮਨਜ਼ੂਰੀਆਂ, ਸਥਾਨ ਅਤੇ ਹੋਰ ਸਹਿਯੋਗ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Global Youth Tobacco Survey To Be Conducted In 66 Schools Across Punjab


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App