ਫਿਲੌਰ-ਲੁਧਿਆਣਾ ਜੀਟੀ ਰੋਡ ’ਤੇ ਡਬਲ ਡੇਕਰ ਬੱਸ ਤੇ ਟਾਟਾ 407 ਦੀ ਟੱਕਰ, ਚਾਲਕ ਜ਼ਖ਼ਮੀ

19/09/2026 | Public Times Bureau | Panjab

ਫਿਲੌਰ-ਲੁਧਿਆਣਾ ਜੀਟੀ ਰੋਡ ’ਤੇ ਰਾਮਾ ਭਾਰਤ ਪੈਟਰੋਲੀਅਮ ਨੇੜੇ ਸ਼ਨੀਵਾਰ ਤੜਕੇ ਡਬਲ ਡੇਕਰ ਬੱਸ ਅਤੇ ਟਾਟਾ 407 ਵਿਚਕਾਰ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਟਾਟਾ 407 ਦਾ ਚਾਲਕ ਜਸਵਿੰਦਰ ਕੁਮਾਰ ਵਾਸੀ ਪੱਡੀ ਸੂਰਾ ਸਿੰਘ, ਗੜ੍ਹਸ਼ੰਕਰ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ।

ਪੁਲਿਸ ਮੁਤਾਬਕ ਹਾਦਸਾ ਸਵੇਰੇ ਕਰੀਬ 4:30 ਵਜੇ ਹੋਇਆ। ਸੂਚਨਾ ਮਿਲਣ ’ਤੇ ਪੁਲਿਸ ਟੀਮ 5:06 ਵਜੇ ਮੌਕੇ ’ਤੇ ਪਹੁੰਚੀ, ਜਿੱਥੇ ਡਬਲ ਡੇਕਰ ਬੱਸ ਹਾਈਵੇ ਦੇ ਵਿਚਕਾਰ ਖੜ੍ਹੀ ਅਤੇ ਟਾਟਾ 407 ਸੜਕ ਕਿਨਾਰੇ ਪਲਟੀ ਹੋਈ ਮਿਲੀ। ਐਸਐਸਐਫ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲਣ ਵਿੱਚ ਸਹਿਯੋਗ ਕੀਤਾ। ਪੁਲਿਸ ਨੇ ਬੱਸ ਨੂੰ ਹਾਈਵੇ ਤੋਂ ਹਟਵਾ ਕੇ ਆਵਾਜਾਈ ਸੁਚਾਰੂ ਕਰਵਾਈ।

ਹਾਦਸੇ ਵਿੱਚ ਸ਼ਾਮਲ ਟਾਟਾ 407 ਦਾ ਨੰਬਰ PB07AC1764 ਅਤੇ ਦੀਪਕ ਰਾਜ ਬੱਸ ਦਾ ਨੰਬਰ BR28P4498 ਹੈ। ਬੱਸ ਚਾਲਕ ਸ਼ਾਂਤੀਸਰੂਪ ਅਤੇ ਕੰਡਕਟਰ ਰਾਕੇਸ਼ ਦੋਵੇਂ ਅਖਨੂਰ, ਜੰਮੂ ਦੇ ਵਸਨੀਕ ਦੱਸੇ ਗਏ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Double decker Bus And Tata 407 Collide On Phillaur ludhiana Gt Road Driver Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App