ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਵਿੱਚ ਨੂਹਾਡਾ ਵਾਟਰਫਾਲ ਨੇੜੇ ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਹੜ੍ਹ ਦੇ ਪਾਣੀ ਅਤੇ ਮਲਬੇ ਕਾਰਨ ਕਰੀਬ 6 ਪੁਲੀਆਂ ਰੁੜ੍ਹ ਗਈਆਂ, ਜਦਕਿ ਪਿੰਡਾਂ ਨੂੰ ਜੋੜਨ ਵਾਲੇ ਪੈਦਲ ਰਸਤੇ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਨੁਕਸਾਨੀਆਂ ਗਈਆਂ।
ਸੁਚੈਹਣ ਪੰਚਾਇਤ ਦੇ ਨੂਹਾਡਾ ਵਾਟਰਫਾਲ ਇਲਾਕੇ ਵਿੱਚ ਮਲਬਾ ਜਮ੍ਹਾਂ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪੰਚਾਇਤ ਪ੍ਰਧਾਨ ਧਰਮਪਾਲ ਠਾਕੁਰ ਨੇ ਨੁਕਸਾਨੀਆਂ ਪੁਲੀਆਂ, ਰਸਤਿਆਂ ਅਤੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਨੂੰ ਪਹਿਲ ਦੇ ਆਧਾਰ ’ਤੇ ਬਹਾਲ ਕਰਨ ਦੀ ਮੰਗ ਕੀਤੀ ਹੈ।
ਉੱਧਰ, ਚੰਬਾ ਜ਼ਿਲ੍ਹੇ ਵਿੱਚ ਮਣਿਮਹੇਸ਼ ਯਾਤਰਾ ਦੌਰਾਨ 82 ਸਾਲਾ ਜੈਰਾਮ ਸ਼ਰਮਾ ਵਾਸੀ ਕਿਸ਼ਤਵਾੜ, ਜੰਮੂ-ਕਸ਼ਮੀਰ ਦੀ ਠੰਢ ਕਾਰਨ ਮੌਤ ਹੋ ਗਈ। ਡਲ ਝੀਲ ਨੇੜੇ ਰਾਤ ਨੂੰ ਤਾਪਮਾਨ ਜ਼ੀਰੋ ਤੋਂ ਹੇਠਾਂ ਜਾਣ ਅਤੇ ਬਰਫ਼ੀਲੀਆਂ ਹਵਾਵਾਂ ਕਾਰਨ ਉਨ੍ਹਾਂ ਦੀ ਤਬੀਅਤ ਵਿਗੜੀ ਸੀ। ਸਾਥੀ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਮੌਤ ਹੋ ਗਈ।
ਇਸ ਦੌਰਾਨ ਰੋਹਤਾਂਗ, ਬਾਰਾਲਾਚਾ, ਸ਼ਿੰਕੁਲਾ ਅਤੇ ਧੌਲਾਧਾਰ ਦੀਆਂ ਪਹਾੜੀਆਂ ’ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਸੂਬੇ ਵਿੱਚ ਸਵੇਰੇ-ਸ਼ਾਮ ਠੰਢ ਵਧ ਗਈ ਹੈ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਕਈ ਇਲਾਕਿਆਂ ਵਿੱਚ ਤਾਪਮਾਨ ਵਧਿਆ ਹੈ।
Cloudburst Near Nuhada Waterfall In Kullu 6 Small Bridges Washed Away
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)