ਤਮਿਲਨਾਡੂ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ‘ਥਾਈਮਾਮਨ ਥੰਗਾ ਮੋਥਿਰਮ’ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਹਰ ਯੋਗ ਬੱਚੇ ਨੂੰ ਇੱਕ ਗ੍ਰਾਮ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਯੋਜਨਾ ਦੀ ਸ਼ੁਰੂਆਤ 28 ਸਤੰਬਰ ਨੂੰ ਕੀਤੀ ਜਾਵੇਗੀ। ਇਹ ਯੋਜਨਾ ਪਹਿਲਾਂ ਸਾਬਕਾ ਮੁੱਖ ਮੰਤਰੀ ਸੀਐਨ ਅੰਨਾਦੁਰਾਈ ਦੀ ਜਯੰਤੀ ਮੌਕੇ 15 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ, ਪਰ ਮੁੱਖ ਮੰਤਰੀ ਦੀ ਯੂਕੇ ਯਾਤਰਾ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਯੋਜਨਾ ਦੇ ਪਹਿਲੇ ਪੜਾਅ ਵਿੱਚ 1.28 ਲੱਖ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਜਾਣਗੀਆਂ। ਸਰਕਾਰੀ ਹੁਕਮ 23 ਜੂਨ ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ ਯੋਜਨਾ 22 ਜੂਨ 2026 ਤੋਂ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ਲਾਗੂ ਹੋਵੇਗੀ।
ਤਮਿਲਨਾਡੂ ਵਿੱਚ ਹਰ ਸਾਲ ਕਰੀਬ 7.8 ਲੱਖ ਬੱਚੇ ਜਨਮ ਲੈਂਦੇ ਹਨ। ਇਨ੍ਹਾਂ ਵਿੱਚੋਂ ਲਗਭਗ 4.20 ਲੱਖ, ਯਾਨੀ ਕਰੀਬ 53 ਫੀਸਦੀ ਡਿਲਿਵਰੀ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਹੈ। ਪਹਿਲੇ ਪੜਾਅ ਲਈ ਲੋੜੀਂਦੀਆਂ 1,28,000 ਸੋਨੇ ਦੀਆਂ ਅੰਗੂਠੀਆਂ ਖਰੀਦੀਆਂ ਜਾ ਚੁੱਕੀਆਂ ਹਨ।
ਕੌਣ ਹੋਵੇਗਾ ਯੋਜਨਾ ਲਈ ਯੋਗ?
ਇਸ ਯੋਜਨਾ ਦਾ ਲਾਭ ਤਮਿਲਨਾਡੂ ਦੀਆਂ ਸਥਾਈ ਵਸਨੀਕ ਉਹ ਮਾਵਾਂ ਲੈ ਸਕਣਗੀਆਂ, ਜਿਨ੍ਹਾਂ ਨੇ ਪ੍ਰੈਗਨੈਂਸੀ ਐਂਡ ਚਾਈਲਡ ਟ੍ਰੈਕਿੰਗ (PICME) ਸਿਸਟਮ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ RCH ID ਪ੍ਰਾਪਤ ਕੀਤੀ ਹੋਵੇ। 28 ਸਤੰਬਰ ਤੋਂ ਸਰਕਾਰੀ ਹਸਪਤਾਲ ਵਿੱਚ ਜਨਮ ਲੈਣ ਵਾਲੇ ਯੋਗ ਬੱਚਿਆਂ ਨੂੰ ਹਸਪਤਾਲ ਤੋਂ ਡਿਸਚਾਰਜ ਦੇ ਸਮੇਂ ਅੰਗੂਠੀ ਦਿੱਤੀ ਜਾਵੇਗੀ।
ਸੋਨੇ ਦੀ ਹਰ ਅੰਗੂਠੀ ’ਤੇ ਇੱਕ ਵਿਸ਼ੇਸ਼ ਸੀਰੀਅਲ ਨੰਬਰ ਹੋਵੇਗਾ। ਇਸ ਦੀ ਪੈਕੇਜਿੰਗ ਵੀ ਇਸ ਤਰ੍ਹਾਂ ਤਿਆਰ ਕੀਤੀ ਜਾਵੇਗੀ ਕਿ ਇਸ ਨੂੰ ਆਸਾਨੀ ਨਾਲ ਬਦਲਿਆ ਜਾਂ ਇਸ ਨਾਲ ਛੇੜਛਾੜ ਨਾ ਕੀਤੀ ਜਾ ਸਕੇ। ਸਰਕਾਰ ਵੱਲੋਂ 22 ਜੂਨ 2026 ਤੋਂ ਜਨਮੇ ਬੱਚਿਆਂ ਨੂੰ ਵੀ ਯੋਜਨਾ ਦਾ ਲਾਭ ਦੇਣ ਲਈ 107 ਹੱਬ ਸੈਂਟਰਾਂ ’ਤੇ ਹਰ ਰੋਜ਼ 100 ਬੱਚਿਆਂ ਨੂੰ ਅੰਗੂਠੀਆਂ ਵੰਡਣ ਦੀ ਵਿਵਸਥਾ ਕੀਤੀ ਗਈ ਹੈ।
Babies Born In Government Hospitals In Tamil Nadu Will Receive A 1 gram Gold Ring Distribution Begins On September 28
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)