PAU ਦੇ ਵਿਦਿਆਰਥੀ ਦੀ PG ਬਾਹਰੋਂ Swift ਕਾਰ ਚੋਰੀ, ਮਾਸਟਰ ਕੀ ਨਾਲ ਲਾਕ ਖੋਲ੍ਹ ਕੇ ਫਰਾਰ ਹੋਏ ਚੋਰ

21/09/2026 | Public Times Bureau | Panjab

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿੱਚ ਹਾਰਟੀਕਲਚਰ ਵਿਸ਼ੇ ਵਿੱਚ B.Sc. ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਦੀ Swift ਕਾਰ PG ਦੇ ਬਾਹਰੋਂ ਚੋਰੀ ਹੋ ਗਈ। ਵਾਰਦਾਤ ਰਾਤ ਸਮੇਂ ਹੋਈ ਅਤੇ ਚੋਰੀ ਦੀ ਪੂਰੀ ਘਟਨਾ PG ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਪਿੰਡ ਛੱਤਿਆਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਾਸੀ ਮਹਿਕਦੀਪ ਸਿੰਘ PAU ਵਿੱਚ ਹਾਰਟੀਕਲਚਰ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਯੂਨੀਵਰਸਿਟੀ ਨੇੜੇ ਇੱਕ PG ਵਿੱਚ ਰਹਿੰਦਾ ਹੈ। ਉਸ ਨੇ ਰਾਤ ਸਮੇਂ ਆਪਣੀ Swift ਕਾਰ PG ਦੇ ਬਾਹਰ ਖੜ੍ਹੀ ਕਰਕੇ ਲਾਕ ਕੀਤੀ ਸੀ।

ਸਵੇਰੇ ਕਰੀਬ 6 ਵਜੇ ਜਦੋਂ ਵਿਦਿਆਰਥੀ PG ਤੋਂ ਬਾਹਰ ਆਇਆ ਤਾਂ ਕਾਰ ਗਾਇਬ ਮਿਲੀ। ਆਸ-ਪਾਸ ਭਾਲ ਕਰਨ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਅਤੇ ਨੇੜਲੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। CCTV ਫੁਟੇਜ ਵਿੱਚ ਦੋ ਨੌਜਵਾਨ ਰਾਤ ਸਮੇਂ PG ਦੇ ਬਾਹਰ ਪਹੁੰਚਦੇ ਦਿਖਾਈ ਦਿੱਤੇ। ਪੁਲਿਸ ਜਾਂਚ ਅਨੁਸਾਰ, ਦੋਵਾਂ ਨੇ ਕਥਿਤ ਤੌਰ ’ਤੇ ਮਾਸਟਰ ਕੀ ਦੀ ਮਦਦ ਨਾਲ ਕਾਰ ਦਾ ਲਾਕ ਖੋਲ੍ਹਿਆ ਅਤੇ ਕੁਝ ਸਮੇਂ ਬਾਅਦ ਕਾਰ ਸਟਾਰਟ ਕਰਕੇ ਉਥੋਂ ਫਰਾਰ ਹੋ ਗਏ। ਥਾਣਾ PAU ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਚੋਰੀ ਹੋਈ ਕਾਰ ਬਰਾਮਦ ਕਰਨ ਲਈ ਜਾਂਚ ਕਰ ਰਹੀ ਹੈ।

Swift Car Stolen From Outside A Pau Student s Pg Accommodation Thieves Fled After Unlocking The Vehicle With A Master Key


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App