32 ਸਾਲ ਬਾਅਦ 82 ਸਾਲਾ ਅਧਿਆਪਕਾ ਨੂੰ ਰਾਹਤ, ਪੈਨਸ਼ਨ ਤੇ ਪੁਰਾਣੀ ਸੇਵਾ ਦਾ ਹੱਕ ਮਿਲੇਗਾ

22/09/2026 | Public Times Bureau | Panjab

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 82 ਸਾਲਾ ਅਧਿਆਪਕਾ ਸੁਰੇਖਾ ਕੁਮਾਰੀ ਨੂੰ 32 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਸਮਰੱਥ ਅਧਿਕਾਰੀ ਵੱਲੋਂ ਕਰਮਚਾਰੀ ਦਾ ਅਸਤੀਫ਼ਾ ਸਵੀਕਾਰ ਹੀ ਨਹੀਂ ਕੀਤਾ ਗਿਆ ਸੀ ਤਾਂ ਉਸ ਦੀ ਸੇਵਾ ਵਿੱਚ ਵਿਰਾਮ ਨਹੀਂ ਮੰਨਿਆ ਜਾ ਸਕਦਾ। ਅਜਿਹੇ ਮਾਮਲੇ ਵਿੱਚ ਪਿਛਲੀ ਸੇਵਾ ਨੂੰ ਨਵੀਂ ਨਿਯੁਕਤੀ ਮੰਨ ਕੇ ਕਰਮਚਾਰੀ ਨੂੰ ਸੀਨੀਆਰਤਾ ਅਤੇ ਹੋਰ ਸੇਵਾ ਲਾਭਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਜਸਟਿਸ ਹਰਕੇਸ਼ ਮਨੂਜਾ ਨੇ ਸੁਰੇਖਾ ਕੁਮਾਰੀ ਵੱਲੋਂ 1994 ਤੋਂ ਲੰਬਿਤ ਨਿਯਮਿਤ ਦੂਜੀ ਅਪੀਲ ਨੂੰ ਮਨਜ਼ੂਰ ਕਰਦਿਆਂ ਉਨ੍ਹਾਂ ਦੀ ਮੁੱਢਲੀ ਨਿਯੁਕਤੀ ਦੀ ਤਾਰੀਖ ਤੋਂ ਸੇਵਾ ਦੀ ਗਣਨਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਆਧਾਰ ’ਤੇ ਉਨ੍ਹਾਂ ਦੀ ਸੀਨੀਆਰਤਾ, ਤਨਖ਼ਾਹ ਦੀ ਮੁੜ ਨਿਰਧਾਰਤਾ ਅਤੇ ਪੈਨਸ਼ਨ ਸਮੇਤ ਹੋਰ ਸੇਵਾ ਲਾਭ ਤੈਅ ਕੀਤੇ ਜਾਣਗੇ।

7 ਫ਼ੀਸਦੀ ਸਾਲਾਨਾ ਵਿਆਜ ਸਮੇਤ ਲਾਭ ਦੇਣ ਦੇ ਹੁਕਮਹਾਈ ਕੋਰਟ ਨੇ ਹੇਠਲੀ ਅਪੀਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਕੋਰਟ ਨੇ ਸਾਰੇ ਬਣਦੇ ਲਾਭ 7 ਫ਼ੀਸਦੀ ਸਾਲਾਨਾ ਵਿਆਜ ਸਮੇਤ ਦੇਣ ਦੇ ਹੁਕਮ ਦਿੱਤੇ ਹਨ। ਇਹ ਭੁਗਤਾਨ ਹੁਕਮ ਪ੍ਰਾਪਤ ਹੋਣ ਤੋਂ ਦੋ ਮਹੀਨਿਆਂ ਦੇ ਅੰਦਰ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਮਿਆਦ ਦੌਰਾਨ ਸੁਰੇਖਾ ਕੁਮਾਰੀ ਡਿਊਟੀ ਤੋਂ ਗੈਰਹਾਜ਼ਰ ਰਹੀ, ਉਸ ਸਮੇਂ ਦੀ ਤਨਖ਼ਾਹ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।


1967 ਵਿੱਚ ਹੋਈ ਸੀ ਪਹਿਲੀ ਨਿਯੁਕਤੀਸੁਰੇਖਾ ਕੁਮਾਰੀ ਦੀ ਨਿਯੁਕਤੀ 22 ਫ਼ਰਵਰੀ 1967 ਨੂੰ ਸਮਾਜਿਕ ਅਧਿਐਨ ਅਧਿਆਪਕਾ ਵਜੋਂ ਹੋਈ ਸੀ। ਉਨ੍ਹਾਂ ਨੇ 18 ਮਾਰਚ 1967 ਨੂੰ ਸਰਕਾਰੀ ਹਾਈ ਸਕੂਲ ਜਲਾਲਾਬਾਦ (ਪੱਛਮੀ) ਵਿੱਚ ਕਾਰਜਭਾਰ ਸੰਭਾਲਿਆ। ਇਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ, ਫ਼ਾਜ਼ਿਲਕਾ ਵਿੱਚ ਕਰ ਦਿੱਤਾ ਗਿਆ। 12 ਸਤੰਬਰ 1970 ਨੂੰ ਉਨ੍ਹਾਂ ਨੇ ਇੱਕ ਮਹੀਨੇ ਦੇ ਨੋਟਿਸ ਨਾਲ ਅਸਤੀਫ਼ਾ ਦਿੱਤਾ ਅਤੇ 5 ਨਵੰਬਰ 1970 ਨੂੰ ਉਨ੍ਹਾਂ ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ। ਬਾਅਦ ਵਿੱਚ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਦੀ ਬੇਨਤੀ ਕੀਤੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ।


ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਦਾ ਮੂਲ ਅਸਤੀਫ਼ਾ ਸਮਰੱਥ ਅਧਿਕਾਰੀ ਵੱਲੋਂ ਕਦੇ ਸਵੀਕਾਰ ਨਹੀਂ ਕੀਤਾ ਗਿਆ ਸੀ। ਸਿੱਖਿਆ ਵਿਭਾਗ ਵਿੱਚ ਮਾਮਲਾ ਵਿਚਾਰ ਅਧੀਨ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਉਸੇ ਅਹੁਦੇ ’ਤੇ ਮੁੜ ਨਿਯੁਕਤ ਕੀਤਾ ਗਿਆ ਅਤੇ 30 ਜੁਲਾਈ 1971 ਨੂੰ ਜਲਾਲਾਬਾਦ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੜ ਕਾਰਜਭਾਰ ਸੰਭਾਲਣ ਦੀ ਇਜਾਜ਼ਤ ਦਿੱਤੀ ਗਈ। ਕੋਰਟ ਦੇ ਫ਼ੈਸਲੇ ਨਾਲ ਹੁਣ ਉਨ੍ਹਾਂ ਦੀ ਸੇਵਾ ਦੀ ਗਿਣਤੀ ਮੁੱਢਲੀ ਨਿਯੁਕਤੀ ਦੀ ਤਾਰੀਖ ਤੋਂ ਕੀਤੀ ਜਾਵੇਗੀ, ਜਿਸ ਦੇ ਆਧਾਰ ’ਤੇ ਸੀਨੀਆਰਤਾ ਅਤੇ ਪੈਨਸ਼ਨ ਸਮੇਤ ਹੋਰ ਯੋਗ ਸੇਵਾ ਲਾਭ ਤੈਅ ਹੋਣਗੇ।

Relief For 82 year old Teacher After 32 Years She Will Receive Pension And Entitlement For Past Service


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App