1 ਅਕਤੂਬਰ ਤੋਂ ਰੇਲਵੇ ਦੀ ਵੱਡੀ ਟਿਕਟ ਜਾਂਚ ਮੁਹਿੰਮ, ਇਨ੍ਹਾਂ ਯਾਤਰੀਆਂ ’ਤੇ ਰਹੇਗੀ ਖ਼ਾਸ ਨਜ਼ਰ

26/09/2026 | Public Times Bureau | Panjab

ਰੇਲਵੇ ਵੱਲੋਂ ਟਿਕਟਾਂ ਦੀ ਦੁਰਵਰਤੋਂ ਰੋਕਣ ਲਈ 1 ਅਕਤੂਬਰ ਤੋਂ 31 ਅਕਤੂਬਰ ਤੱਕ ਦੇਸ਼ ਭਰ ਵਿੱਚ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਦੇ ਨਾਲ-ਨਾਲ ਰਿਆਇਤੀ ਕਿਰਾਏ, ਵਿਸ਼ੇਸ਼ ਰਿਜ਼ਰਵੇਸ਼ਨ ਕੋਟੇ ਅਤੇ ਈ-ਪਾਸ/ਪੀਟੀਓ ਦੀ ਵਰਤੋਂ ਦੀ ਵੀ ਸਖ਼ਤੀ ਨਾਲ ਤਸਦੀਕ ਕੀਤੀ ਜਾਵੇਗੀ। ਰੇਲਵੇ ਬੋਰਡ ਨੇ 25 ਸਤੰਬਰ ਨੂੰ ਸਾਰੇ ਜ਼ੋਨਲ ਰੇਲਵੇ ਦੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰਾਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।

ਟਿਕਟ ਜਾਂਚ ਦੌਰਾਨ ਇਹ ਦੇਖਿਆ ਜਾਵੇਗਾ ਕਿ ਕਿਸੇ ਰਿਆਇਤ ਜਾਂ ਵਿਸ਼ੇਸ਼ ਕੋਟੇ ਤਹਿਤ ਟਿਕਟ ਲੈ ਕੇ ਯਾਤਰਾ ਕਰਨ ਵਾਲਾ ਯਾਤਰੀ ਉਸ ਸਹੂਲਤ ਲਈ ਯੋਗ ਹੈ ਜਾਂ ਨਹੀਂ। ਰਿਜ਼ਰਵ ਟਿਕਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚੋਂ ਘੱਟੋ-ਘੱਟ ਇੱਕ ਕੋਲ ਨਿਰਧਾਰਤ ਅਸਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ। ਪਛਾਣ ਪੱਤਰ ਨਾ ਹੋਣ ਦੀ ਸਥਿਤੀ ਵਿੱਚ ਟਿਕਟ ’ਤੇ ਯਾਤਰਾ ਕਰ ਰਹੇ ਸਾਰੇ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਵਾਲਾ ਮੰਨਿਆ ਜਾ ਸਕਦਾ ਹੈ। ਵਿਸ਼ੇਸ਼ ਰਿਆਇਤ ਜਾਂ ਰਿਜ਼ਰਵੇਸ਼ਨ ਕੋਟੇ ਤਹਿਤ ਬੁੱਕ ਟਿਕਟ ਵਾਲੇ ਯਾਤਰੀਆਂ ਨੂੰ ਵੀ ਆਪਣੀ ਯੋਗਤਾ ਸਾਬਤ ਕਰਨ ਲਈ ਲੋੜੀਂਦਾ ਅਸਲ ਦਸਤਾਵੇਜ਼ ਦਿਖਾਉਣਾ ਹੋਵੇਗਾ।

ਇਸ ਤੋਂ ਇਲਾਵਾ ਈ-ਪਾਸ ਅਤੇ ਪੀਟੀਓ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਵੀ ਜਾਂਚ ਹੋਵੇਗੀ। ਰੇਲਵੇ ਇਹ ਵੀ ਜਾਂਚੇਗਾ ਕਿ ਇਨ੍ਹਾਂ ਨੂੰ ਨਿਰਧਾਰਤ ਯਾਤਰਾ ਅਥਾਰਟੀ ਵਿੱਚ ਤਬਦੀਲ ਕਰਵਾਇਆ ਗਿਆ ਹੈ ਜਾਂ ਨਹੀਂ। ਬਿਨਾਂ ਤਬਦੀਲੀ ਕੀਤੇ ਈ-ਪਾਸ ਜਾਂ ਪੀਟੀਓ ਦੇ ਆਧਾਰ ’ਤੇ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਮੁਹਿੰਮ ਦੌਰਾਨ ਅਨਰਿਜ਼ਰਵਡ ਟਿਕਟਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਜਾਵੇਗੀ। ਟਿਕਟ ਦੀ ਪ੍ਰਮਾਣਿਕਤਾ ਦੀ ਤਸਦੀਕ ਲਈ ਟੀਟੀਈ ਐਪ ਦੀ ਵਰਤੋਂ ਕੀਤੀ ਜਾਵੇਗੀ ਅਤੇ ਸਟੇਸ਼ਨਾਂ ’ਤੇ ਇਕੱਠੀਆਂ ਕੀਤੀਆਂ ਟਿਕਟਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਰੇਲਵੇ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਰਿਜ਼ਰਵੇਸ਼ਨ ਅਤੇ ਰਿਆਇਤੀ ਸਹੂਲਤਾਂ ਦੀ ਦੁਰਵਰਤੋਂ ਰੋਕਣ ਦੇ ਨਾਲ ਰੇਲਵੇ ਦੇ ਮਾਲੀਏ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣਾ ਹੈ। ਮੁਹਿੰਮ ਪੂਰੀ ਹੋਣ ਤੋਂ ਬਾਅਦ ਜ਼ੋਨਲ ਰੇਲਵੇ ਨੂੰ 10 ਦਿਨਾਂ ਦੇ ਅੰਦਰ ਰਿਪੋਰਟ ਰੇਲਵੇ ਬੋਰਡ ਨੂੰ ਭੇਜਣੀ ਹੋਵੇਗੀ।

Major Railway Ticket checking Drive Starts October 1 Special Focus On These Passengers


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App