ਮਹਿਲਾ ਨਾਲ ਜਬਰ-ਜਨਾਹ ਦੇ ਦੋਸ਼ਾਂ ਵਿੱਚ ਨਾਮਜ਼ਦ SGPC ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐਤਵਾਰ ਸਵੇਰੇ ਕਰੀਬ 8:30 ਵਜੇ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੀ ਟੀਮ ਨੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਚਾਵਲਾ ਦੇ ਘਰ ’ਤੇ ਛਾਪੇਮਾਰੀ ਕੀਤੀ। ਹਾਲਾਂਕਿ ਚਾਵਲਾ ਘਰ ਵਿੱਚ ਮੌਜੂਦ ਨਹੀਂ ਮਿਲੇ। ਪੁਲਿਸ ਨੇ ਉਨ੍ਹਾਂ ਦੀ ਪਤਨੀ ਤੋਂ ਪੁੱਛਗਿੱਛ ਕੀਤੀ।
FIR ਮੁਤਾਬਕ ਬਹਿਰੀਨ ਵਿੱਚ ਰਹਿ ਰਹੀ ਮਹਿਲਾ ਨੇ ਦੋਸ਼ ਲਾਇਆ ਹੈ ਕਿ ਧਾਰਮਿਕ ਯਾਤਰਾ ਦੌਰਾਨ ਚਾਵਲਾ ਉਸਨੂੰ ਵੱਖ-ਵੱਖ ਸਰਾਵਾਂ ਅਤੇ ਕਮਰਿਆਂ ਵਿੱਚ ਲੈ ਗਏ, ਜਿੱਥੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਮਹਿਲਾ ਨੇ ਵਿਰੋਧ ਕਰਨ ’ਤੇ ਧਮਕੀਆਂ ਮਿਲਣ ਦੇ ਵੀ ਦੋਸ਼ ਲਗਾਏ ਹਨ।
ਸ਼ਿਕਾਇਤ ਅਨੁਸਾਰ ਮਹਿਲਾ ਨੇ ਇਨਸਾਫ਼ ਲਈ ਕਈ ਪੰਥਕ ਹਸਤੀਆਂ ਕੋਲ ਪਹੁੰਚ ਕਰਨ ਦਾ ਦਾਅਵਾ ਕੀਤਾ। ਬਾਅਦ ਵਿੱਚ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਹੁਣ ਮਾਮਲੇ ਨਾਲ ਜੁੜੇ ਸਬੂਤਾਂ ਅਤੇ ਬਿਆਨਾਂ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਸਥਿਤ ਘਰ ’ਤੇ ਛਾਪੇ ਦੌਰਾਨ ਪੁਲਿਸ ਨੂੰ ਕੀ ਮਿਲਿਆ, ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
Police raid amarjit chawla s ludhiana residence he was not found wife questioned
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)