ਪੰਜਾਬ ਪੁਲਿਸ ਨੇ ਇੱਕ ਔਰਤ ਨਾਲ ਜਬਰ ਜਨਾਹ ਦੇ 2020 ਦੇ ਮਾਮਲੇ ਵਿੱਚ ਕਥਿਤ ਨਕਲੀ DSP ਕਰਨਵੀਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਖੁਦ ਨੂੰ ਪੰਜਾਬ ਪੁਲਿਸ ਦਾ DSP ਦੱਸ ਕੇ ਪੁਲਿਸ ਵਰਦੀ ਵਿੱਚ ਸਮਾਜਿਕ ਸਮਾਗਮਾਂ ਅਤੇ ਖੇਡ ਟੂਰਨਾਮੈਂਟਾਂ ਵਿੱਚ ਸ਼ਾਮਲ ਹੁੰਦਾ ਸੀ। ਪੁਲਿਸ ਅਨੁਸਾਰ ਕਰਨਵੀਰ ਸ਼ਰਮਾ ਵਾਸੀ ਪਿੰਡ ਕੱਦੋਂ ਖ਼ਿਲਾਫ਼ 8 ਅਗਸਤ 2020 ਨੂੰ ਸਿਟੀ ਪੁਲਿਸ ਸਟੇਸ਼ਨ-2, ਖੰਨਾ ਵਿੱਚ FIR ਨੰਬਰ 123 ਦਰਜ ਹੋਈ ਸੀ। ਅਦਾਲਤੀ ਕਾਰਵਾਈ ਦੌਰਾਨ ਲੰਬੇ ਸਮੇਂ ਤੱਕ ਗੈਰਹਾਜ਼ਰ ਰਹਿਣ ਕਾਰਨ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ।
ਪੁਲਿਸ ਵਰਦੀ ਪਾ ਕੇ ਸਮਾਗਮਾਂ ’ਚ ਹੁੰਦਾ ਸੀ ਸ਼ਾਮਲਜਾਂਚ ਮੁਤਾਬਕ ਕਰਨਵੀਰ ਨੇ ਕਥਿਤ ਤੌਰ ’ਤੇ ਆਪਣੀ ਝੂਠੀ ਪੁਲਿਸ ਪਛਾਣ ਦੀ ਵਰਤੋਂ ਕਰਕੇ ਲੋਕਾਂ ਨਾਲ ਸੰਪਰਕ ਬਣਾਇਆ। ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਉਹ DSP ਦੀ ਵਰਦੀ ਵਿੱਚ ਦਿਖਾਈ ਦਿੰਦਾ ਹੈ। ਪੁਲਿਸ ਅਨੁਸਾਰ ਉਹ ਕਈ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਵੀ ਸ਼ਾਮਲ ਹੋਇਆ।
2024 ’ਚ ਕਸ਼ਮੀਰ ’ਚ ਵੀ ਫੜਿਆ ਗਿਆ ਸੀਕਰਨਵੀਰ ਦਾ ਨਾਮ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ। ਸ਼੍ਰੀਨਗਰ ਪੁਲਿਸ ਨੇ ਉਸ ਨੂੰ ਇੱਕ ਹੋਰ ਨੌਜਵਾਨ ਸਮੇਤ ਕਥਿਤ ਤੌਰ ’ਤੇ ਪੁਲਿਸ ਵਰਦੀ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਦੀ ਪੁਲਿਸ ਅਧਿਕਾਰੀ ਵਜੋਂ ਪਛਾਣ ਸ਼ੱਕੀ ਪਾਈ ਗਈ ਸੀ।
ਗੰਨਮੈਨ ਲੈਣ ਲਈ ਧਮਕੀਆਂ ਦਿਵਾਉਣ ਦਾ ਵੀ ਦੋਸ਼ਪੁਲਿਸ ਮੁਤਾਬਕ ਕਰਨਵੀਰ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਵੀ ਇੱਕ ਮਾਮਲਾ ਦਰਜ ਹੈ। ਉਸ ’ਤੇ ਕਥਿਤ ਤੌਰ ’ਤੇ ਧਮਕੀਆਂ ਦਿਵਾ ਕੇ ਪੁਲਿਸ ਸੁਰੱਖਿਆ ਅਤੇ ਗੰਨਮੈਨ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਕਰਨਵੀਰ ਨੂੰ ਇੱਕ ਕਬੱਡੀ ਪਰਿਵਾਰ ਨਾਲ ਸਬੰਧਤ ਦੱਸਿਆ ਜਾਂਦਾ ਹੈ ਅਤੇ ਉਹ ਖੁਦ ਵੀ ਕਬੱਡੀ ਖੇਡ ਚੁੱਕਾ ਹੈ। ਹੁਣ ਪੁਲਿਸ ਉਸ ਦੀ ਕਥਿਤ ਨਕਲੀ ਪੁਲਿਸ ਪਛਾਣ ਅਤੇ ਹੋਰ ਮਾਮਲਿਆਂ ਵਿੱਚ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
Fake Dsp Arrested In Ludhiana Was A Fugitive In A 2020 Rape Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)