ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਵੱਲੋਂ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦਾ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣ ਲਈ 5 ਅਕਤੂਬਰ 2026 ਨੂੰ ‘ਸਮਾਧਾਨ ਕੈਂਪ’ ਲਗਾਏ ਜਾ ਰਹੇ ਹਨ। ਇਹ ਕੈਂਪ ਪੁਲਿਸ ਲਾਈਨ ਮਾਲੇਰਕੋਟਲਾ, ਸਬ-ਡਿਵੀਜ਼ਨ ਅਹਿਮਦਗੜ੍ਹ ਅਤੇ ਸਬ-ਡਿਵੀਜ਼ਨ ਅਮਰਗੜ੍ਹ ਵਿਖੇ ਲਗਾਏ ਜਾਣਗੇ। ਮਾਲੇਰਕੋਟਲਾ ਵਿਖੇ ਮੁੱਖ ਕੈਂਪ ਸਵੇਰੇ 10:00 ਵਜੇ ਪੁਲਿਸ ਲਾਈਨ ਵਿੱਚ ਹੋਵੇਗਾ।
ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਦੌਰਾਨ ਇਹ ਮਹਿਸੂਸ ਹੋਇਆ ਕਿ ਕਈ ਵਾਰ ਨਾਗਰਿਕਾਂ ਨੂੰ ਆਪਣੀ ਇੱਕ ਸ਼ਿਕਾਇਤ ਦੇ ਹੱਲ ਲਈ ਥਾਣੇ ਤੋਂ ਲੈ ਕੇ ਐੱਸ.ਐੱਚ.ਓ., ਡੀ.ਐੱਸ.ਪੀ. ਅਤੇ ਐੱਸ.ਪੀ. ਪੱਧਰ ਤੱਕ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਇਸ ਪ੍ਰੇਸ਼ਾਨੀ ਨੂੰ ਘਟਾਉਣ ਲਈ ‘ਸਮਾਧਾਨ ਕੈਂਪ’ ਇੱਕ ਵਿਸ਼ੇਸ਼ ਉਪਰਾਲਾ ਹੈ।
ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੀ ਸਮੱਸਿਆ ਲੈ ਕੇ ਇੱਕ ਥਾਂ ਆਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਕੈਂਪ ਵਿੱਚ ਸਬੰਧਤ ਏ.ਐੱਸ.ਆਈ., ਐੱਸ.ਐੱਚ.ਓ., ਡੀ.ਐੱਸ.ਪੀ., ਐੱਸ.ਪੀ. ਅਤੇ ਮੈਂ ਖੁਦ ਮੌਜੂਦ ਰਹਾਂਗਾ। ਜਿਸ ਪੱਧਰ ’ਤੇ ਫ਼ੈਸਲੇ ਦੀ ਲੋੜ ਹੋਵੇਗੀ, ਉੱਥੇ ਹੀ ਮਿਲ ਕੇ ਕਾਰਵਾਈ ਕੀਤੀ ਜਾਵੇਗੀ।” ਐੱਸ.ਐੱਸ.ਪੀ. ਨੇ ਦੱਸਿਆ ਕਿ ਮਹਿਲਾਵਾਂ ਨਾਲ ਸਬੰਧਤ ਸ਼ਿਕਾਇਤਾਂ ਲਈ ਵੂਮੈਨ ਸੈੱਲ, ਜਦ ਕਿ ਪੈਸਿਆਂ ਦੇ ਲੈਣ-ਦੇਣ, ਟਰੈਵਲ ਏਜੰਟਾਂ ਅਤੇ ਹੋਰ ਵਿਸ਼ੇਸ਼ ਮਾਮਲਿਆਂ ਲਈ ਸਬੰਧਤ ਅਧਿਕਾਰੀਆਂ ਦੀਆਂ ਡੈਸਕਾਂ ਲਗਾਈਆਂ ਜਾਣਗੀਆਂ।
ਉਨ੍ਹਾਂ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, “ਤੁਹਾਡੀ ਸਮੱਸਿਆ ਸਾਡੇ ਲਈ ਸਿਰਫ਼ ਇੱਕ ਸ਼ਿਕਾਇਤ ਨਹੀਂ ਹੈ। ਇਸ ਦੇ ਪਿੱਛੇ ਕਿਸੇ ਪਰਿਵਾਰ ਦੀ ਚਿੰਤਾ, ਕਿਸੇ ਵਿਅਕਤੀ ਦੀ ਉਮੀਦ ਅਤੇ ਇਨਸਾਫ਼ ਦੀ ਆਸ ਹੁੰਦੀ ਹੈ। ਇਸ ਲਈ ਆਪਣੀ ਗੱਲ ਸਾਡੇ ਤੱਕ ਜ਼ਰੂਰ ਪਹੁੰਚਾਓ। ਅਸੀਂ ਤੁਹਾਨੂੰ ਸੁਣਨ ਅਤੇ ਤੁਹਾਡੀ ਜਾਇਜ਼ ਸਮੱਸਿਆ ਦਾ ਹੱਲ ਕਰਨ ਲਈ ਤੁਹਾਡੇ ਨਾਲ ਖੜ੍ਹੇ ਹਾਂ।”ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ, ਭਰੋਸੇ ਅਤੇ ਇਨਸਾਫ਼ ਦੀ ਭਾਵਨਾ ਪੈਦਾ ਕਰਨਾ ਹੈ।
Pending Public Grievances Were Promptly Resolved Through A samadhan Camp On October 5 2026
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)