ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਦੇ ਨਾਲ ਖਰੀਦ ਅਤੇ ਲਿਫਟਿੰਗ ਵਿਚਕਾਰ ਵੱਡਾ ਫਰਕ ਸਾਹਮਣੇ ਆ ਰਿਹਾ ਹੈ। 7 ਅਕਤੂਬਰ ਤੱਕ ਸੂਬੇ ਦੀਆਂ ਮੰਡੀਆਂ ਵਿੱਚ 11.78 ਲੱਖ ਮੀਟ੍ਰਿਕ ਟਨ ਝੋਨਾ ਪਹੁੰਚ ਚੁੱਕਾ ਹੈ, ਜਦਕਿ 10.98 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ ਹੈ। ਇਸ ਦੇ ਮੁਕਾਬਲੇ ਹੁਣ ਤੱਕ ਸਿਰਫ਼ 1.40 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ। 7 ਅਕਤੂਬਰ ਨੂੰ ਹੀ ਮੰਡੀਆਂ ਵਿੱਚ 3.19 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਦਕਿ ਇਸ ਦਿਨ 3.17 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ। ਪਰ ਇਸ ਦੇ ਮੁਕਾਬਲੇ ਸਿਰਫ਼ 27,653 ਮੀਟ੍ਰਿਕ ਟਨ ਝੋਨਾ ਹੀ ਚੁੱਕਿਆ ਜਾ ਸਕਿਆ। ਖਰੀਦੇ ਝੋਨੇ ਦੀ 72 ਘੰਟਿਆਂ ਅੰਦਰ ਲਿਫਟਿੰਗ ਦੀ ਦਰ ਵੀ 41.85 ਫ਼ੀਸਦੀ ਰਹੀ।
ਹੁਣ ਤੱਕ ਹੋਈ ਕੁੱਲ ਖਰੀਦ ਵਿੱਚ ਸਰਕਾਰੀ ਏਜੰਸੀਆਂ ਨੇ 10.86 ਲੱਖ ਮੀਟ੍ਰਿਕ ਟਨ, ਜਦਕਿ ਵਪਾਰੀਆਂ ਨੇ 12,387 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। 7 ਅਕਤੂਬਰ ਦੀ ਖਰੀਦ ਵਿੱਚ ਵੀ ਸਰਕਾਰੀ ਏਜੰਸੀਆਂ ਦਾ ਹਿੱਸਾ 3.14 ਲੱਖ ਮੀਟ੍ਰਿਕ ਟਨ ਰਿਹਾ। ਲਿਫਟਿੰਗ ਦੀ ਹੌਲੀ ਰਫ਼ਤਾਰ ਕਾਰਨ ਮੰਡੀਆਂ ਵਿੱਚ ਝੋਨੇ ਦੇ ਢੇਰ ਵਧ ਰਹੇ ਹਨ ਅਤੇ ਸਟੋਰੇਜ ਲਈ ਉਪਲਬਧ ਜਗ੍ਹਾ ’ਤੇ ਦਬਾਅ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਆਮਦ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜੇ ਲਿਫਟਿੰਗ ਦੀ ਰਫ਼ਤਾਰ ਨਾ ਵਧੀ ਤਾਂ ਮੰਡੀਆਂ ਵਿੱਚ ਜਗ੍ਹਾ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਧਰ, ਕਿਸਾਨਾਂ ਨੂੰ ਭੁਗਤਾਨ ਦੇ ਮਾਮਲੇ ਵਿੱਚ ਸਥਿਤੀ ਮੁਕਾਬਲਤਨ ਬਿਹਤਰ ਹੈ। 7 ਅਕਤੂਬਰ ਤੱਕ ਕਿਸਾਨਾਂ ਨੂੰ 1,485.16 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੌਜੂਦਾ ਅੰਕੜਿਆਂ ਮੁਤਾਬਕ ਝੋਨੇ ਦੀ ਖਰੀਦ ਦੇ ਮੁਕਾਬਲੇ ਹੁਣ ਸਭ ਤੋਂ ਵੱਡੀ ਚੁਣੌਤੀ ਸਮੇਂ ਸਿਰ ਲਿਫਟਿੰਗ ਨੂੰ ਲੈ ਕੇ ਬਣੀ ਹੋਈ ਹੈ।
Heaps Of Paddy In Punjab s Grain Markets Lifting Stands At Only 1 40 Lakh Tonnes Against 10 98 Lakh Tonnes Procured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)