ਭਾਰਤ ਸਰਕਾਰ ਦੇ ਸੁਝਾਵਾਂ ਤੋਂ ਬਾਅਦ Meta ਨੇ Instagram ਦੇ ਕੰਟੈਂਟ ਐਲਗੋਰਿਦਮ ਵਿੱਚ ਅਹਿਮ ਬਦਲਾਅ ਕੀਤੇ ਹਨ। ਨਵੀਂ ਵਿਵਸਥਾ ਤਹਿਤ ਯੂਜ਼ਰਾਂ ਨੂੰ ਹੁਣ ਅਸ਼ਲੀਲ, ਭੜਕਾਊ ਅਤੇ ਹਿੰਸਕ ਸਮੱਗਰੀ ਘੱਟ ਦਿਖਾਈ ਜਾਵੇਗੀ। ਇਹ ਬਦਲਾਅ ਖ਼ਾਸ ਤੌਰ ’ਤੇ ਉਨ੍ਹਾਂ ਅਕਾਊਂਟਾਂ ਦੀਆਂ ਪੋਸਟਾਂ ’ਤੇ ਲਾਗੂ ਹੋਣਗੇ, ਜਿਨ੍ਹਾਂ ਨੂੰ ਯੂਜ਼ਰ ਫਾਲੋ ਨਹੀਂ ਕਰਦੇ। ਇਸ ਦਾ ਅਸਰ Instagram Reels ਅਤੇ Main Feed ਦੋਵਾਂ ’ਤੇ ਪਵੇਗਾ। Meta ਮੁਤਾਬਕ, ਜਿਹੜੀਆਂ ਪੋਸਟਾਂ Instagram ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੀਆਂ, ਉਹ ਪਲੇਟਫਾਰਮ ’ਤੇ ਮੌਜੂਦ ਰਹਿਣਗੀਆਂ, ਪਰ ਜ਼ਰੂਰੀ ਨਹੀਂ ਕਿ ਉਹ ਯੂਜ਼ਰਾਂ ਨੂੰ ਸਿਫ਼ਾਰਸ਼ਾਂ ਵਿੱਚ ਵੀ ਦਿਖਾਈਆਂ ਜਾਣ। ਕੰਪਨੀ ਕੰਟੈਂਟ ਦੀ ਜਾਂਚ ਅਤੇ ਮੁਲਾਂਕਣ ਲਈ AI ਮਾਡਲਾਂ ਦੀ ਵਰਤੋਂ ਕਰ ਰਹੀ ਹੈ।
Meta ਨੇ ਆਪਣੇ ਬਲੌਗ ਵਿੱਚ ਦਾਅਵਾ ਕੀਤਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਤੋਂ ਬਾਅਦ ਯੂਜ਼ਰਾਂ ਵੱਲੋਂ ਸਿਫ਼ਾਰਸ਼ ਕੀਤੇ ਕੰਟੈਂਟ ਦੀਆਂ ਰਿਪੋਰਟਾਂ ਵਿੱਚ ਲਗਭਗ 50 ਫ਼ੀਸਦੀ ਕਮੀ ਆਈ ਹੈ। ਹਾਲਾਂਕਿ, ਕੰਪਨੀ ਨੇ ਇਸ ਸਬੰਧੀ ਵਿਸਤ੍ਰਿਤ ਅੰਕੜੇ ਜਾਰੀ ਨਹੀਂ ਕੀਤੇ। IT ਮੰਤਰਾਲੇ ਨੇ 10 ਅਕਤੂਬਰ ਨੂੰ ਦਿੱਤੀ ਸੀ ਐਡਵਾਈਜ਼ਰੀ ਦਰਅਸਲ, IT ਮੰਤਰਾਲੇ ਨੇ 10 ਅਕਤੂਬਰ ਨੂੰ ਜਾਰੀ ਐਡਵਾਈਜ਼ਰੀ ਰਾਹੀਂ Meta ਨੂੰ ਕੰਟੈਂਟ ਦੀ ਰੈਂਕਿੰਗ ਅਤੇ ਸਿਫ਼ਾਰਸ਼ ਕਰਨ ਵਾਲੇ ਸਿਸਟਮ ਦੀ ਸਮੀਖਿਆ ਕਰਨ ਲਈ ਕਿਹਾ ਸੀ। ਮੰਤਰਾਲੇ ਨੇ ਚਿੰਤਾ ਜਤਾਈ ਸੀ ਕਿ ਐਲਗੋਰਿਦਮ ਗੁੰਮਰਾਹਕੁੰਨ, ਬਦਲੀ ਹੋਈ ਜਾਂ ਸੰਦਰਭ ਤੋਂ ਹਟਾ ਕੇ ਪੇਸ਼ ਕੀਤੀ ਸਮੱਗਰੀ ਨੂੰ ਵਧੇਰੇ ਤਰਜੀਹ ਦੇ ਸਕਦੇ ਹਨ।
ਇਸ ਤੋਂ ਇਲਾਵਾ ਹਿੰਸਾ ਭੜਕਾਉਣ ਅਤੇ ਜਨਤਕ ਵਿਵਸਥਾ ਪ੍ਰਭਾਵਿਤ ਕਰਨ ਵਾਲੀਆਂ ਪੋਸਟਾਂ ’ਤੇ ਸਖ਼ਤ ਨਿਗਰਾਨੀ ਰੱਖਣ ਅਤੇ ਯੂਜ਼ਰਾਂ ਨੂੰ ਸਿਰਫ਼ ਇੱਕੋ ਤਰ੍ਹਾਂ ਦੇ ਵਿਚਾਰ ਜਾਂ ਨੈਰੇਟਿਵ ਦਿਖਾਉਣ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਸੀ। ਹਾਲਾਂਕਿ, Meta ਨੇ Instagram ਵਿੱਚ ਕੀਤੇ ਗਏ ਇਨ੍ਹਾਂ ਬਦਲਾਵਾਂ ਨੂੰ ਭਾਰਤ ਸਰਕਾਰ ਦੀ ਐਡਵਾਈਜ਼ਰੀ ਨਾਲ ਸਿੱਧੇ ਤੌਰ ’ਤੇ ਨਹੀਂ ਜੋੜਿਆ। ਕੰਪਨੀ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਭਾਰਤ ਨਾਲ ਸਬੰਧਤ ਘਟਨਾਵਾਂ ਦੀਆਂ ਪੋਸਟਾਂ ਦੀਆਂ ਸਿਫ਼ਾਰਸ਼ਾਂ ਵਿੱਚ ਕੋਈ ਵੱਖਰਾ ਬਦਲਾਅ ਕੀਤਾ ਗਿਆ ਹੈ ਜਾਂ ਨਹੀਂ।
Obscene And Violent Content Will Now Appear Less Frequently On Instagram Meta Has Changed Its Algorithms
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)