ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਜਲਦ ਹੀ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ। ਉਹ ਨਿਰਮਾਤਾ ਏਕਤਾ ਆਰ. ਕਪੂਰ ਦੀ ਆਉਣ ਵਾਲੀ ਹਾਰਰ-ਕਾਮੇਡੀ ਫ਼ਿਲਮ ‘ਹੀਰੋ ਕੀ ਹੌਰਰੋਇਨ’ ਨਾਲ ਆਪਣਾ ਸਿਨੇਮਾ ਡੈਬਿਊ ਕਰਨਗੇ। ਮੇਕਰਜ਼ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 5 ਫਰਵਰੀ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਲੰਬੇ ਸਮੇਂ ਬਾਅਦ ਨਿਰਦੇਸ਼ਕ ਸਾਜਿਦ ਖ਼ਾਨ ਵੀ ਇਸ ਫ਼ਿਲਮ ਰਾਹੀਂ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਦੀ ਕਹਾਣੀ ਇੱਕ ਰਹੱਸਮਈ ਦੁਨੀਆ ’ਤੇ ਆਧਾਰਿਤ ਹੈ, ਜਿਸ ਵਿੱਚ ਦਰਸ਼ਕਾਂ ਨੂੰ ਡਰ ਦੇ ਨਾਲ-ਨਾਲ ਕਾਮੇਡੀ ਅਤੇ ਮਨੋਰੰਜਨ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ।
ਫ਼ਿਲਮ ਵਿੱਚ ਯਸ਼ਵਰਧਨ ਆਹੂਜਾ ਦੇ ਨਾਲ ਅਦਾਕਾਰਾ ਨਿਤਾਂਸ਼ੀ ਗੋਇਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਨਿਤਾਂਸ਼ੀ ਨੇ ਫ਼ਿਲਮ ‘ਲਾਪਤਾ ਲੇਡੀਜ਼’ ਵਿੱਚ ਆਪਣੀ ਅਦਾਕਾਰੀ ਨਾਲ ਖ਼ਾਸ ਪਛਾਣ ਬਣਾਈ ਸੀ। ਹੁਣ ਉਹ ਯਸ਼ਵਰਧਨ ਨਾਲ ਪਹਿਲੀ ਵਾਰ ਇਸ ਹਾਰਰ-ਕਾਮੇਡੀ ਵਿੱਚ ਨਜ਼ਰ ਆਵੇਗੀ।
‘ਹੀਰੋ ਕੀ ਹੌਰਰੋਇਨ’ ਜੈ ਹੋ ਮੀਡੀਆ ਵੈਂਚਰਜ਼ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਨੂੰ ਬਾਲਾਜੀ ਟੈਲੀਫ਼ਿਲਮਜ਼ ਲਿਮਟਿਡ ਪੇਸ਼ ਕਰ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਸ਼ੋਭਾ ਕਪੂਰ, ਏਕਤਾ ਆਰ. ਕਪੂਰ ਅਤੇ ਅਮਰ ਬੁਟਾਲਾ ਹਨ। ਅਮਰ ਬੁਟਾਲਾ ਇਸ ਤੋਂ ਪਹਿਲਾਂ ‘ਬਜਰੰਗੀ ਭਾਈਜਾਨ’, ‘ਕੇਸਰੀ’ ਅਤੇ ‘ਮਿਸ਼ਨ ਮਜਨੂੰ’ ਵਰਗੀਆਂ ਫ਼ਿਲਮਾਂ ਨਾਲ ਜੁੜੇ ਰਹੇ ਹਨ। ਹੁਣ ਦਰਸ਼ਕਾਂ ਦੀ ਨਜ਼ਰ ਯਸ਼ਵਰਧਨ ਦੇ ਡੈਬਿਊ ਅਤੇ ਇਸ ਨਵੀਂ ਹਾਰਰ-ਕਾਮੇਡੀ ’ਤੇ ਟਿਕੀ ਹੋਈ ਹੈ।
Govinda s Son Yashvardhan To Make Bollywood Debut hero Ki Horroroin To Be Released On February 5 2027
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)