VIP ਦੌਰਿਆਂ ’ਤੇ ਹੀ ਕਿਉਂ ਚਮਕਦੀਆਂ ਹਨ ਮੁੰਬਈ ਦੀਆਂ ਸੜਕਾਂ? ਹਾਈ ਕੋਰਟ ਨੇ BMC ਨੂੰ ਪਾਈ ਝਾੜ

18/11/2026 | Public Times Bureau | Panjab

ਬੰਬੇ ਹਾਈ ਕੋਰਟ ਨੇ ਮੁੰਬਈ ਦੀਆਂ ਸੜਕਾਂ ਦੀ ਸਫ਼ਾਈ ਨੂੰ ਲੈ ਕੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਸਵਾਲ ਉਠਾਇਆ ਕਿ ਸ਼ਹਿਰ ਦੀਆਂ ਸੜਕਾਂ ਸਿਰਫ਼ VIP ਮਹਿਮਾਨਾਂ ਦੇ ਦੌਰਿਆਂ ਸਮੇਂ ਹੀ ਕਿਉਂ ਚਮਕਾਈਆਂ ਜਾਂਦੀਆਂ ਹਨ ਅਤੇ ਆਮ ਨਾਗਰਿਕਾਂ ਨੂੰ ਰੋਜ਼ਾਨਾ ਅਜਿਹੀ ਸਫ਼ਾਈ ਕਿਉਂ ਨਹੀਂ ਮਿਲਦੀ। ਜਸਟਿਸ ਗਿਰੀਸ਼ ਕੁਲਕਰਨੀ ਅਤੇ ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਦੱਖਣੀ ਮੁੰਬਈ ਦੇ ਬੈਲਾਰਡ ਐਸਟੇਟ ਇਲਾਕੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਖ਼ਾਸ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਸੜਕਾਂ ਨੂੰ ਪਾਣੀ ਨਾਲ ਧੋ ਕੇ ਪੂਰੀ ਤਰ੍ਹਾਂ ਸਾਫ਼ ਕੀਤਾ ਗਿਆ ਸੀ।

ਅਦਾਲਤ ਨੇ ਸਵਾਲ ਕੀਤਾ ਕਿ ਜੇਕਰ BMC ਅਜਿਹਾ ਕਰ ਸਕਦੀ ਹੈ ਤਾਂ ਸ਼ਹਿਰ ਦੇ ਆਮ ਲੋਕਾਂ ਨੂੰ ਵੀ ਸਾਫ਼-ਸੁਥਰੀਆਂ ਸੜਕਾਂ ਕਿਉਂ ਨਹੀਂ ਮਿਲ ਸਕਦੀਆਂ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੈਸ ਕੈਥਰੀਨ ਸੋਮਵਾਰ ਨੂੰ ਬੈਲਾਰਡ ਐਸਟੇਟ ਇਲਾਕੇ ਵਿੱਚ ਗਏ ਸਨ। ਹਾਲਾਂਕਿ, ਅਦਾਲਤ ਨੇ ਆਪਣੇ ਬਿਆਨ ਵਿੱਚ ਕਿਸੇ VIP ਮਹਿਮਾਨ ਦਾ ਨਾਂ ਨਹੀਂ ਲਿਆ। ਹਾਈ ਕੋਰਟ ਨੇ ਕਿਹਾ ਕਿ ਇਹ ਅਫ਼ਸੋਸਨਾਕ ਹੈ ਕਿ ਜਨਤਕ ਸੜਕਾਂ ’ਤੇ ਕੂੜੇ ਦੀ ਸਮੱਸਿਆ ਲਈ ਇੱਕ ਸੰਵਿਧਾਨਕ ਅਦਾਲਤ ਨੂੰ ਸੁਣਵਾਈ ਕਰਨੀ ਪੈ ਰਹੀ ਹੈ। ਬੈਂਚ ਨੇ ਕਿਹਾ ਕਿ BMC ਕੋਲ ਸ਼ਹਿਰ ਦੀ ਸਫ਼ਾਈ ਲਈ ਬਹੁਤ ਕੁਝ ਕਰਨ ਦੀ ਸਮਰੱਥਾ ਹੈ, ਪਰ ਇਹ ਪ੍ਰਬੰਧ ਸਿਰਫ਼ ਖ਼ਾਸ ਦੌਰਿਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।

ਅਦਾਲਤ ਨੇ ਨਗਰ ਨਿਗਮ ਨੂੰ ਸਪੱਸ਼ਟ ਕਿਹਾ ਕਿ ਸੜਕਾਂ ਦੀ ਸਫ਼ਾਈ ਦੋ ਦਿਨਾਂ ਦੇ ਦਿਖਾਵੇ ਦੀ ਬਜਾਏ ਸਥਾਈ ਤੌਰ ’ਤੇ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਦੇ ਹਰ ਇਲਾਕੇ ਵਿੱਚ ਇਸੇ ਤਰ੍ਹਾਂ ਦੀ ਵਿਵਸਥਾ ਹੋਵੇ। ਬੈਂਚ ਨੇ BMC ਅਤੇ ਮਹਾਰਾਸ਼ਟਰ ਸਰਕਾਰ ਨੂੰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ ਪਲਾਸਟਿਕ ਦੇ ਥੈਲਿਆਂ ’ਤੇ ਲੱਗੀ ਪਾਬੰਦੀ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ’ਤੇ ਵਿਚਾਰ ਕਰਨ ਦੀ ਸਲਾਹ ਦਿੱਤੀ। ਦਰਅਸਲ, ਕਾਂਜੂਰਮਾਰਗ ਦੇ ਡੰਪਿੰਗ ਗਰਾਊਂਡ ਨੇੜੇ ਹਵਾ ਪ੍ਰਦੂਸ਼ਣ ਅਤੇ ਜ਼ਹਿਰੀਲੀਆਂ ਗੈਸਾਂ ਦੇ ਨਿਕਾਸ ਸਬੰਧੀ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਟਿੱਪਣੀਆਂ ਕੀਤੀਆਂ। ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।

Why Do Mumbai s Roads Shine Only During Vip Visits High Court Pulls Up The Bmc


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App